ਜਨਤਾ ਤੂਰ, ਇੰਦਰਜੀਤ ਨਿੱਕੂ ਤੇ ਅਰਮਾਨ ਮਲਿਕ ਨੂੰ 20 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ
ਜਲੰਧਰ, 6 ਮਾਰਚ- ਪੰਜਾਬੀ ਗੀਤ "ਜੇਲਾਂ ਵਿਚ ਰਾਜ ਕਰਦੇ" ਸੰਬੰਧੀ ਦਾਇਰ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ, ਜਲੰਧਰ ਦੀ ਮਾਣਯੋਗ ਅਦਾਲਤ ਨੇ ਗਾਇਕਾਂ ਜਨਤਾ ਤੂਰ, ਇੰਦਰਜੀਤ ਨਿੱਕੂ ਅਤੇ ਅਰਮਾਨ ਮਲਿਕ ਨੂੰ 20 ਮਾਰਚ, 2026 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ (ਡਿਪਟੀ ਕਨਵੀਨਰ, ਭਾਜਪਾ ਪੰਜਾਬ) ਨੇ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਇਹ ਗੀਤ ਜੇਲ੍ਹ ਅਤੇ ਅਪਰਾਧ ਦੀ ਵਡਿਆਈ ਕਰਦਾ ਹੈ, ਜਿਸਦਾ ਨੌਜਵਾਨਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਮਾਮਲੇ ਦੀ ਸੁਣਵਾਈ ਕਰਦੇ ਹੋਏ, ਅਦਾਲਤ ਨੇ ਸੰਬੰਧਤ ਕਲਾਕਾਰਾਂ ਨੂੰ ਅਗਲੀ ਤਰੀਕ, 20 ਮਾਰਚ ਨੂੰ ਪੇਸ਼ ਹੋਣ ਅਤੇ ਆਪਣਾ ਪੱਖ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
;
;
;
;
;
;
;
;