JALANDHAR WEATHER

ਈਰਾਨ ਨਾਲ ਬਿਨਾਂ ਸ਼ਰਤ ਸਰੈਂਡਰ ਦੇ ਇਲਾਵਾ ਨਹੀਂ ਹੋਵੇਗੀ ਕੋਈ ਡੀਲ-ਟਰੰਪ

ਵਾਸ਼ਿੰਗਟਨ, 6 ਮਾਰਚ (ਏ.ਐਨ.ਆਈ.)- ਈਰਾਨ-ਅਮਰੀਕਾ ਤੇ ਇਜ਼ਰਾਇਲ ਵਿਚਾਲੇ ਜੰਗ ਨੂੰ ਲੈ ਕੇ ਮਾਹੌਲ ਦਿਨੋਂ -ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿਚ ਟਰੰਪ ਨੇ ਸਾਫ-ਸਾਫ ਲਿਖਿਆ ਹੈ ਕਿ ਈਰਾਨ ਨਾਲ ਬਿਨਾਂ ਸ਼ਰਤ ਸਰੈਂਡਰ ਦੇ ਇਲਾਵਾ ਕੋਈ ਡੀਲ ਨਹੀਂ ਹੋਵੇਗੀ।

 ਟਰੰਪ ਨੇ ਅੱਗੇ ਲਿਖਿਆ ਕਿ ਈਰਾਨ ਦੇ ਸਰੈਂਡਰ ਤੋਂ ਬਾਅਦ ਅਤੇ ਇਕ ਮਹਾਨ ਅਤੇ ਸਵੀਕਾਰਯੋਗ ਨੇਤਾਵਾਂ ਦੀ ਚੋਣ ਪਿੱਛੋਂ ਅਸੀਂ, ਅਤੇ ਸਾਡੇ ਬਹੁਤ ਸਾਰੇ ਸ਼ਾਨਦਾਰ ਅਤੇ ਬਹੁਤ ਬਹਾਦਰ ਸਹਿਯੋਗੀ ਅਤੇ ਭਾਈਵਾਲ, ਈਰਾਨ ਨੂੰ ਤਬਾਹੀ ਦੇ ਕੰਢੇ ਤੋਂ ਵਾਪਸ ਲਿਆਉਣ ਲਈ ਅਣਥੱਕ ਮਿਹਨਤ ਕਰਾਂਗੇ। ਇਸਨੂੰ ਆਰਥਿਕ ਤੌਰ 'ਤੇ ਪਹਿਲਾਂ ਨਾਲੋਂ ਵੀ ਵੱਧ ਬਿਹਤਰ ਅਤੇ ਮਜ਼ਬੂਤ ​​ਬਣਾਵਾਂਗੇ। ਈਰਾਨ ਦਾ ਭਵਿੱਖ ਬਹੁਤ ਵਧੀਆ ਹੋਵੇਗਾ। ਈਰਾਨ ਨੂੰ ਦੁਬਾਰਾ ਮਹਾਨ ਬਣਾਓ।
 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ