JALANDHAR WEATHER

ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ

ਨਵੀਂ ਦਿੱਲੀ, 6 ਮਾਰਚ- ਭਾਰਤ ਵਲੋਂ ਕਤਰ ’ਚ ਰਹਿ ਰਹੇ ਨਾਗਰਿਕਾਂ ਲਈ ‘ਐਡਵਾਈਜ਼ਰੀ’ ਜਾਰੀ ਕੀਤੀ ਹੈ। ਭਾਰਤ ਨੇ ਈਰਾਨ-ਅਮਰਕੀਾ- ਇਜ਼ਰਾਇਲ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਨੂੰ ਲੈ ਕੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਨੇ ਇਸ ਐਡਵਾਈਜ਼ਰੀ ਰਾਹੀਂ ਕਿਹਾ ਹੈ ਕਿ ਕਤਰ ’ਚ ਰਹਿ ਰਹੇ ਭਾਰਤੀ ਬਿਨਾਂ ਵਜ੍ਹਾ ਬਾਹਰ ਨਾ ਘੁੰਮਣ ਤੇ ਅਲਰਟ ਰਹਿਣ। ਭਾਰਤ ਨੇ ਦੋਹਾ ਰਹਿੰਦੇ ਭਾਰਤੀਆਂ ਨੂੰ ਖਿੜਕੀਆਂ ਤੇ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਕਤਰ ਵਿਚ ਫਸੇ ਸਾਰੇ ਭਾਰਤੀ ਯਾਤਰੀ ਸੰਬੰਧਤ ਏਅਰਲਾਈਨਾਂ ਨਾਲ ਸੰਪਰਕ ’ਚ ਰਹਿਣ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਕਤਰ ਦੇ ਅਧਿਕਾਰੀਆਂ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ