JALANDHAR WEATHER

ਗੁਰਦਾਸਪਪਰ ਵਿਚ ਵਾਪਰੀ ਲੁੱਟ ਦੀ ਵਾਰਦਾਤ 'ਚ ਖੋਹੀ ਗੱਡੀ ਟਾਂਡਾ ਤੋਂ ਬਰਾਮਦ

ਟਾਂਡਾ ਉੜਮੁੜ , 6 ਮਾਰਚ (ਭਗਵਾਨ ਸਿੰਘ ਸੈਣੀ)- ਲੰਘੇ ਦਿਨ ਗੁਰਦਸਪੂਰ ਦੀ ਸਕੀਮ ਨੰਬਰ 5 ਵਿਚ ਦਿਨ ਦਿਹਾੜੇ ਇਕ ਵਾਰਦਾਤ ਨੂੰ 5 ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਸੀ, ਜਿਥੇ ਵਰੁਣ ਸਰਾਫ ਨਾਂ ਦੇ ਸੁਨਿਆਰੇ ਦੇ ਘਰ ਵੜ ਕੇ ਪਰਿਵਾਰ ਨੂੰ ਬੰਧਿਕ ਬਣਾ ਕੇ ਲੁਟੇਰੇ ਕਰੀਬ ਲੱਖਾਂ ਦੀ ਨਕਦੀ ਅਤੇ ਕਰੋੜਾਂ ਦੇ ਸੋਨੇ ਚਾਦੀ ਅਤੇ ਹੀਰੇ ਦੇ ਗਹਿਣੇ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਸੀ। ਘਟਨਾ ਨੂੰ ਅੰਜਾਮ ਦੇਣ ਵਾਲੀ ਗੱਡੀ ਅੱਜ ਥਾਣਾ ਟਾਂਡਾ ਦੇ ਅਧੀਨ ਪੈਂਦੇ ਖੇਤਰ ਵਿਚ ਪੁਲਿਸ ਵਲੋਂ ਬਰਾਮਦ ਕਰ ਲਈ ਗਈ ਹੈ। ਜ਼ਿਲਾ ਗੁਰਦਸਪੂਰ ਦੀ ਪੁਲਿਸ ਦੀਆ ਟੀਮਾਂ ਵਲੋਂ ਇਹ ਹੈਰੀਅਰ ਕਾਲੇ ਰੰਗ ਦੀ ਗੱਡੀ ਟਾਂਡਾ-ਹੁਸ਼ਿਆਰਪੁਰ ਰੋਡ ਉਤੇ ਪਿੰਡ ਪੰਡੋਰੀ ਝਾਵਾਂ ਨਜ਼ਦੀਕ ਬਰਾਮਦ ਕਰਕੇ ਫੋਰੈਂਸਿਕ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ