ਪੰਜਾਬ ਤੇ ਚੰਡੀਗੜ੍ਹ ’ਚ ਬਦਲੇਗਾ ਮੌਸਮ
ਚੰਡੀਗੜ੍ਹ, 11 ਮਾਰਚ - ਪੰਜਾਬ ਅਤੇ ਚੰਡੀਗੜ੍ਹ ਵਿਚ ਮੌਸਮ ਬਦਲਣ ਵਾਲਾ ਹੈ। 14 ਮਾਰਚ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ। ਹਾਲਾਂਕਿ ਪਿਛਲੇ 24 ਘੰਟਿਆਂ ਵਿਚ ਤਾਪਮਾਨ 0.4 ਡਿਗਰੀ ਘੱਟ ਗਿਆ ਹੈ ਤੇ ਇਹ ਅਜੇ ਵੀ ਆਮ ਨਾਲੋਂ 6.3 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਜਾਣਕਾਰੀ ਮੌਸਮ ਵਿਭਾਗ ਵਲੋਂ ਸਾਂਝੀ ਕੀਤੀ ਗਈ।
ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿਚ ਇਸ ਸਮੇਂ ਬੱਦਲ ਛਾਏ ਹੋਏ ਹਨ। ਹਵਾਵਾਂ ਅਰਬ ਸਾਗਰ ਤੋਂ ਤੇਜ਼ ਰਫ਼ਤਾਰ ਨਾਲ ਨਮੀ ਲੈ ਕੇ ਜਾ ਰਹੀਆਂ ਹਨ। ਨਤੀਜੇ ਵਜੋਂ ਪੂਰੇ ਭਾਰਤ ਵਿਚ ਮੌਸਮ ਬਦਲਣ ਵਾਲਾ ਹੈ। ਮੌਜੂਦਾ ਧੂੜ ਭਰਿਆ ਮੌਸਮ ਸਮੁੰਦਰ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਹੈ। ਦੂਜਾ ਪੱਛਮੀ ਹਵਾਵਾਂ ਤੇਜ਼ ਰਫ਼ਤਾਰ ਨਾਲ ਧੂੜ ਲਿਆ ਰਹੀਆਂ ਸਨ, ਜੋ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਟਿਕ ਗਈਆਂ ਹਨ।
;
;
;
;
;
;
;
;