JALANDHAR WEATHER

ਲੋਕ ਸਭਾ ਵਿਚ ਅੱਜ ਵੀ ਸਪੀਕਰ ਨੂੰ ਹਟਾਉਣ 'ਤੇ ਹੋਵੇਗੀ ਚਰਚਾ

ਨਵੀਂ ਦਿੱਲੀ, 11 ਮਾਰਚ - ਅੱਜ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਤੀਜਾ ਦਿਨ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਹਟਾਉਣ ਲਈ ਵਿਰੋਧੀ ਧਿਰ ਦੇ ਬੇ-ਭਰੋਸਗੀ ਮਤੇ 'ਤੇ ਬਹਿਸ ਜਾਰੀ ਰੱਖੇਗੀ। ਚਰਚਾ ਲਈ 10 ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚੋਂ ਮੰਗਲਵਾਰ ਨੂੰ ਲਗਭਗ 7 ਘੰਟੇ ਪਹਿਲਾਂ ਹੀ ਬਹਿਸ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸਦਨ ਨੂੰ ਸੰਬੋਧਨ ਕਰਨਗੇ।

ਮੰਗਲਵਾਰ ਨੂੰ ਸੈਸ਼ਨ ਦੇ ਦੂਜੇ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ, ਜਿਸ ਵਿਚ ਉਨ੍ਹਾਂ 'ਤੇ ਸਦਨ ਦੀ ਕਾਰਵਾਈ ਵਿਚ ਪੱਖਪਾਤ ਕਰਨ ਦਾ ਦੋਸ਼ ਲਗਾਇਆ ਗਿਆ। 50 ਤੋਂ ਵੱਧ ਸੰਸਦ ਮੈਂਬਰਾਂ ਨੇ ਮਤੇ ਦੇ ਸਮਰਥਨ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਅਧਿਕਾਰੀ ਨੇ ਸਦਨ ਵਿਚ ਇਸਦੀ ਸ਼ੁਰੂਆਤ ਅਤੇ ਚਰਚਾ ਨੂੰ ਮਨਜ਼ੂਰੀ ਦੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ