JALANDHAR WEATHER

ਜਲੰਧਰ ਦੇ ਸਕੂਲਾਂ, ਦਿੱਲੀ ਟਰੇਨ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜਲੰਧਰ, 16 ਮਾਰਚ (ਦਵਿੰਦਰ) - ਜਲੰਧਰ ਦੇ ਸਕੂਲਾਂ ਨੂੰ ਇਕ ਵਾਰ ਫਿਰ ਇਕ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ। ਏਪੀਜੇ ਅਤੇ ਡੀਪੀਐਸ ਸਮੇਤ ਹੋਰ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਗਈ ਹੈ। ਈਮੇਲ ਵਿਚ ਦੁਪਹਿਰ 1:11 ਵਜੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਵਿਧਾਨ ਸਭਾ ਨੂੰ ਦੁਪਹਿਰ 2:11 ਵਜੇ ਉਡਾਉਣ ਦਾ ਜ਼ਿਕਰ ਕੀਤਾ ਗਿਆ ਹੈਜਦਕਿ ਦਿੱਲੀ ਟਰੇਨ ਨੂੰ ਰਾਤ 9:11 ਵਜੇ ਉਡਾਉਣ ਦਾ ਜ਼ਿਕਰ ਹੈ। ਇਹ ਧਮਕੀ ਮੁੱਖ ਮੰਤਰੀ ਭਗਵੰਤ ਮਾਨ ਵੱਲ ਵੀ ਸੀ।ਈਮੇਲ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਮਾਨ ਨਿਸ਼ਾਨਾ ਹਨ। ਧਮਕੀ ਭਰਿਆ ਈਮੇਲ ਪੰਜਾਬ ਉਲ ਖ਼ਾਲਿਸਤਾਨ ਵਲੋਂ ਭੇਜਿਆ ਗਿਆ ਸੀ। ਈਮੇਲ ਵਿਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਹਟਾਉਣ ਦੀ ਧਮਕੀ ਦਿੱਤੀ ਗਈ ਹੈ। ਈਮੇਲ ਵਿਚ ਅੱਗੇ ਕਿਹਾ ਗਿਆ ਹੈ ਕਿ ਸਿੱਖਾਂ ਦੇ ਦੁਸ਼ਮਣ ਮਾਰ ਦੇਣਗੇ ਅਤੇ ਖ਼ਾਲਿਸਤਾਨ ਰੈਫਰੈਂਡਮ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਏਗਾ। ਇਸ ਈਮੇਲ ਤੋਂ ਬਾਅਦ, ਪ੍ਰਸ਼ਾਸਨ ਨੂੰ ਅਲਰਟ 'ਤੇ ਰੱਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ