JALANDHAR WEATHER

ਗੈਸ ਬੁਕਿੰਗ ਨੂੰ ਲੈ ਕੇ ਤੇਲ ਕੰਪਨੀਆਂ ਨੇ ਜਾਰੀ ਕੀਤੇ ਨਵੇਂ ਨਿਯਮ

ਨਵੀਂ ਦਿੱਲੀ, 25 ਮਾਰਚ - ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰਾਂ ਦੀ ਬੁਕਿੰਗ ਅੰਤਰਾਲ ਵਿਚ ਇਕ ਵੱਡਾ ਬਦਲਾਅ ਕੀਤਾ ਹੈ। ਨਵੀਂ ਪ੍ਰਣਾਲੀ ਦੇ ਤਹਿਤ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਅਤੇ ਆਮ ਖਪਤਕਾਰਾਂ ਲਈ ਵੱਖ-ਵੱਖ ਰੀਫਿਲ ਬੁਕਿੰਗ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਹੁਣ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 16 ਦਿਨਾਂ ਵਿਚ 5 ਕਿਲੋਗ੍ਰਾਮ 'ਛੋਟੂ' ਸਿਲੰਡਰ ਮਿਲੇਗਾ, ਜਦੋਂ ਕਿ ਆਮ ਖਪਤਕਾਰਾਂ ਨੂੰ ਇਹ 9 ਦਿਨਾਂ ਵਿਚ ਮਿਲੇਗਾ। ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਅਤੇ ਖਪਤ ਦਾ ਸਹੀ ਮੁਲਾਂਕਣ ਕਰਨ ਲਈ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਨਵੀਂ ਪ੍ਰਣਾਲੀ ਦੇ ਅਨੁਸਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ 14.2 ਕਿਲੋਗ੍ਰਾਮ ਸਿਲੰਡਰ ਲਈ ਬੁਕਿੰਗ ਅੰਤਰਾਲ ਵਧਾ ਕੇ 45 ਦਿਨ ਕਰ ਦਿੱਤਾ ਗਿਆ ਹੈ। ਆਮ ਘਰੇਲੂ ਖਪਤਕਾਰਾਂ ਲਈ ਇਹ ਸੀਮਾ 25 ਦਿਨ ਨਿਰਧਾਰਤ ਕੀਤੀ ਗਈ ਹੈ। 10 ਕਿਲੋਗ੍ਰਾਮ ਕੰਪੋਜ਼ਿਟ ਸਿਲੰਡਰ 18 ਦਿਨਾਂ ਵਿਚ ਉਪਲਬਧ ਹੋਵੇਗਾ।

ਗੈਸ ਸਿਲੰਡਰ ਦੀ ਘਾਟ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਤੇਲ ਕੰਪਨੀਆਂ ਨੇ ਆਪਣੇ ਸਾਫਟਵੇਅਰ ਵਿਚ ਵੱਡੇ ਤਕਨੀਕੀ ਬਦਲਾਅ ਕੀਤੇ ਹਨ। ਹੁਣ ਦੋ ਸਿਲੰਡਰਾਂ ਵਾਲੇ ਗਾਹਕਾਂ ਨੂੰ ਰਿਫਿਲ ਬੁੱਕ ਕਰਨ ਲਈ ਘੱਟੋ-ਘੱਟ 35 ਦਿਨ ਉਡੀਕ ਕਰਨੀ ਪਵੇਗੀ। ਇਕ ਸਿਲੰਡਰ ਵਾਲੇ ਖਪਤਕਾਰਾਂ ਲਈ ਇਹ ਸਮਾਂ ਸੀਮਾ 25 ਦਿਨ ਨਿਰਧਾਰਤ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ