ਭਿੰਡੀ ਸੈਦਾਂ ਥਾਣੇ ’ਤੇ ਹੋਏ ਧਮਾਕੇ ਦੀ ਇਕ ਸੰਗਠਨ ਵਲੋਂ ਜ਼ਿੰਮੇਵਾਰੀ ਲੈਣ ਵਾਲਾ ਪੱਤਰ ਹੋ ਰਿਹਾ ਵਾਇਰਲ
ਅਜਨਾਲਾ, (ਅੰਮ੍ਰਿਤਸਰ), 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਕੱਲ੍ਹ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਹੋਏ ਧਮਾਕੇ ਤੋਂ ਬਾਅਦ ਇਕ ਸੰਗਠਨ ਵਲੋਂ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ I ਪੱਤਰ ਵਿਚ ਲਿਖਿਆ ਗਿਆ ਹੈ ਕਿ ਖਾਲਿਸਤਾਨ ਲਿਬਰੇਸ਼ਨ ਆਰਮੀ ਦੀ ਹਾਈਕਮਾਂਡ ਨੇ 30 ਮਾਰਚ ਨੂੰ ਆਪ੍ਰੇਸ਼ਨ ਖਾਲਸਾ ਨਵਾਂ ਸਵਾਰ ਤਹਿਤ ਅਜਨਾਲਾ ਅੰਮ੍ਰਿਤਸਰ ਦੇ ਭਿੰਡੀ ਸੈਦਾਂ ਪੁਲਿਸ ਸਟੇਸ਼ਨ ’ਤੇ ਦੋ ਗ੍ਰਨੇਡ ਹਮਲੇ ਕੀਤੇ ਹਨ , ਜਿਸ ਦੀ ਅਸੀਂ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਾਂ I ਹਾਲਾਂਕਿ ਇਸ ਪੱਤਰ ਦੀ ਹੁਣ ਤੱਕ ਕਿਸੇ ਪੁਲਿਸ ਅਧਿਕਾਰੀ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ I
;
;
;
;
;
;
;
;