JALANDHAR WEATHER

ਜਰਮਨੀ ਦੇ ਗੁਰਦੁਆਰਾ ਸਾਹਿਬ ’ਚ ਭਿੜੀਆਂ ਦੋ ਧਿਰਾਂ

ਬਰਲਿਨ, 21 ਅਪ੍ਰੈਲ- ਜਰਮਨ ਸ਼ਹਿਰ ਮੋਰਸ ਦੇ ਡੁਇਸਬਰਗ ਇਲਾਕੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਦੋ ਧੜਿਆਂ ਵਿਚਕਾਰ ਹਿੰਸਕ ਝੜਪ ਹੋ ਗਈ, ਜਿਸ ਵਿਚ ਕਰੀਬ 11 ਲੋਕ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੜਾਈ ਇਸ ਹੱਦ ਤੱਕ ਵੱਧ ਗਈ ਕਿ ਚਾਕੂ, ਤਲਵਾਰਾਂ, ਮਿਰਚਾਂ ਦੇ ਸਪਰੇਅ ਅਤੇ ਇਥੋਂ ਤੱਕ ਕਿ ਇਕ ਪਿਸਤੌਲ ਦੀ ਵਰਤੋਂ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਝਗੜੇ ਵਿਚ ਲਗਭਗ 40 ਲੋਕ ਸ਼ਾਮਿਲ ਸਨ। ਜਿਵੇਂ ਹੀ ਧਾਰਮਿਕ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸੀ, ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ, ਜਿਸ ਕਾਰਨ ਹੱਥੋਪਾਈ ਅਤੇ ਹਿੰਸਾ ਹੋਈ। ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿਚ ਲੋਕ ਇਕ ਦੂਜੇ 'ਤੇ ਹਮਲਾ ਕਰਦੇ ਦਿਖਾਈ ਦੇ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ