ਛੋਟੀ ਬੱਚੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰਿਆ
ਚੌਲਾਂਗ, (ਅੰਮ੍ਰਿਤਸਰ), 6 ਮਈ (ਸੁਖਦੇਵ ਸਿੰਘ)- ਚੌਲਾਂਗ ਖੇਤਰ ਦੇ ਪਿੰਡ ਖਰਲ ਖ਼ੁਰਦ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਛੋਟੀ ਬੱਚੀ ਨੂੰ ਕੁੱਤਿਆਂ ਵਲੋਂ ਨੋਚ ਨੋਚ ਕੇ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸਾਡੀ ਲੜਕੀ ਸਲੋਨੀ,ਉਮਰ 8 ਸਾਲ, ਜੋ ਸਰਕਾਰੀ ਸਕੂਲ ਵਿਚ ਪੜ੍ਹਦੀ ਹੈ, ਸਵੇਰੇ 7:30 ਵਜੇ ਬਾਹਰ ਗਈ। ਜਦੋਂ ਉਹ ਕੁਝ ਸਮਾਂ ਘਰ ਵਾਪਿਸ ਨਹੀਂ ਆਈ ਤਾਂ ਉਸ ਦੀ ਭਾਲ ਖ਼ੇਤਾਂ ਵਿਚ ਕੀਤੀ ਗਈ, ਜਿਥੇ ਉਹ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੀ ਹੋਈ ਸੀ, ਜਿਸ ਨੂੰ ਚੁੱਕ ਕੇ ਤੁਰੰਤ ਸਿਵਲ ਹਸਪਤਾਲ ਟਾਂਡਾ ਵਿਖੇ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ।
;
;
;
;
;
;
;
;
;