ਪੀ.ਆਰ. ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ 'ਤੇ ਕੈਨੇਡਾ ਸਰਕਾਰ ਸਖ਼ਤ
ਚੰਡੀਗੜ੍ਹ, 25 ਮਈ- ਪੀ.ਆਰ. ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ 'ਤੇ ਕੈਨੇਡਾ ਸਰਕਾਰ ਸਖ਼ਤ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਪੀ.ਆਰ. ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ ਦਾ ਵੀਜ਼ਾ ਰੱਦ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀ ਐਂਡ ਸਿਟੀਜ਼ਨਸ਼ਿਪ ਵਿਭਾਗ ਦਾ ਨੋਟਿਸ ਹੈ। ਜੇਕਰ ਫ਼ਰਜ਼ੀ ਜਾਂ ਕੰਟਰੈਕਟ ਵਿਆਹ ਕਰਵਾਇਆ ਜਾਂਦਾ ਹੈ ਤਾਂ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਅਜਿਹਾ ਕਰਨ ਵਾਲੇ ਦਾ ਤੁਰੰਤ ਵੀਜ਼ਾ ਰੱਦ ਕੀਤਾ ਜਾਵੇਗਾ।
ਅਜਿਹੀ ਧੋਖਾਧੜੀ ਇਮੀਗ੍ਰੇਸ਼ਨ ਰਿਕਾਰਡ 'ਚ ਦਰਜ ਕੀਤੀ ਜਾਵੇਗੀ। ਇਹ ਸਖ਼ਤ ਨਿਯਮ ਪੀ. ਆਰ. ਜਾਂ ਵੀਜ਼ਾ ਲਈ ਸਪਾਂਸਰ ਕਰਨ ਵਾਲਿਆਂ 'ਤੇ ਲਾਗੂ ਹੋਣਗੇ।
;
;
;
;
;
;
;
;