JALANDHAR WEATHER

ਵਿਜੀਲੈਂਸ ਵਲੋਂ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਮਲੌਦ (ਖੰਨਾ), 6 ਮਈ (ਚਾਪੜਾ/ਨਿਜ਼ਾਮਪੁਰ) - ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਦੀ ਵਿਜੀਲੈਂਸ ਵਿਭਾਗ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਸੁਖਜੀਤ ਕੌਰ ਨੂੰ ਅੱਜ ਮਲੌਦ ਦਫਤਰ ਵਿਖੇ 15 ਹਜਾਰ ਰੁਪਏ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲਾਕ ਟਾਈਲਾਂ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤੀ ਟਾਈਲ ਇਕ ਰੁਪਏ ਅਤੇ ਘਾਹ ਲਗਾਉਣ ਦੇ ਵੱਖਰੇ 5 ਹਜ਼ਾਰ ਰੁਪਏ ਪਹਿਲਾਂ ਦਿੱਤੇ ਗਏ ਸਨ। ਅੱਜ ਵਿਜੀਲੈਂਸ ਦੀ ਟੀਮ ਲੁਧਿਆਣਾ ਦਫ਼ਤਰ ਲਈ ਉਕਤ ਕਥਿਤ ਦੋਸ਼ੀ ਅਫ਼ਸਰ ਨੂੰ ਨਾਲ ਲੈ ਕੇ ਰਵਾਨਾ ਹੋਏ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ