ਜਾਂਚ ਲਈ ਕੇਂਦਰੀ ਏਜੰਸੀਆਂ ਦੀ ਟੀਮ ਪੁੱਜੀ ਖਾਸਾ ਆਰਮੀ ਛਾਉਣੀ
ਅਟਾਰੀ ਸਰਹੱਦ (ਅੰਮ੍ਰਿਤਸਰ) - 6 ਮਈ-(ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਅੰਮ੍ਰਿਤਸਰ ਅਟਾਰੀ ਰੋਡ 'ਤੇ ਸਥਿਤ ਪਿੰਡ ਕਠਾਣੀਆਂ ਦੇ ਏਰੀਏ ਅਧੀਨ ਆਉਂਦੀ ਖਾਸਾ ਆਰਮੀ ਛਾਉਣੀ ਵਿਖੇ ਬੀਤੀ ਰਾਤ ਆਈਈਡੀ ਦੇ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਭਾਰਤ ਦੀਆਂ ਵੱਖ-ਵੱਖ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ । ਦੇਰ ਸ਼ਾਮ ਕੇਂਦਰੀ ਏਜੰਸੀਆਂ ਦੀ ਟੀਮ ਵਲੋਂ ਖਾਸਾ ਆਰਮੀ ਕੈਂਟ ਦੇ ਬਾਹਰ-ਵਾਰ ਚੁੱਪ ਚੁਪੀਤੇ ਆਪਣੀਆਂ ਗੱਡੀਆਂ ਇਕ ਪਾਸੇ ਲਗਾ ਕੇ ਘਟਨਾ ਵਾਲੇ ਸਥਾਨ 'ਤੇ ਪੁੱਜੀ। ਇਸ ਮੌਕੇ ਪੁੱਜੇ ਪੱਤਰਕਾਰਾਂ ਆਰਮੀ ਦੇ ਜਵਾਨਾਂ ਵਲੋਂ ਕੇਂਦਰੀ ਏਜੰਸੀਆਂ ਦੀ ਟੀਮ ਨੂੰ ਮਿਲਣ ਤੋਂ ਦੂਰ ਰੱਖਿਆ ਗਿਆ। ਅੰਮ੍ਰਿਤਸਰ ਤੋਂ ਪ੍ਰਾਈਵੇਟ ਗੱਡੀਆਂ 'ਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਵੀ ਮੌਕੇ 'ਤੇ ਪਹੁੰਚ ਗਏ। ਵੀਡੀਓਗ੍ਰਾਫਰੀ ਤੇ ਫੋਟੋਗ੍ਰਾਫਰੀ ਕਰਕੇ ਕੁਝ ਸਮਾਂ ਧਮਾਕੇ ਵਾਲੀ ਜਗਗ੍ਹਾ ਦਾ ਜਾਇਜ਼ਾ ਲੈਣ ਉਪਰੰਤ ਵਾਪਸ ਅੰਮ੍ਰਿਤਸਰ ਨੂੰ ਰਵਾਨਾ ਹੋ ਗਏ ੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅੱਜ ਸਾਰਾ ਦਿਨ ਹੀ ਖਾਸਾ ਆਰਮੀ ਕੈਂਟ ਦੇ ਬਾਹਰ ਆਰਮੀ, ਬੀਐਸਐਫ/ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਤਾਂਤਾ ਲੱਗਿਆ ਰਿਹਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਐਨਆਈਏ ਦੀ ਟੀਮ ਦੇ ਅਧਿਕਾਰੀਆਂ ਵਲੋਂ ਦੇਰ ਰਾਤ ਜਾਂਚ ਕਰਨ ਲਈ ਆਉਣ ਦੀ ਸੰਭਾਵਨਾ ਬਣੀ ਹੋਈ ਹੈ।
;
;
;
;
;
;
;
;
;