JALANDHAR WEATHER

ਰੇਲਵੇ ਪੁਲਿਸ ਨੇ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਕੀਤੇ ਬਰਾਮਦ

ਰਾਜਪੁਰਾ (ਪਟਿਆਲਾ), 13 ਮਈ (ਰਣਜੀਤ ਸਿੰਘ)- ਰਾਜਪੁਰਾ ਰੇਲਵੇ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਖਾਲੀ ਥਾਂ ਤੋਂ ਇੱਕ ਬੈਗ ਮਿਲਿਆ ਜਿਸ ਵਿਚ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਰਾਜਪੁਰਾ ਨੇੜੇ ਪੈਂਦੇ ਸ਼ੰਭੂ ਸਟੇਸ਼ਨ ਤੇ ਬਲਾਸਟ ਹੋਇਆ ਸੀ।

ਇਸ ਬਲਾਸਟ ਤੋਂ ਬਾਅਦ ਰੇਲਵੇ ਪੁਲਿਸ ਪੂਰੀ ਤਰਾਂ ਚੌਕਸੀ ਵਰਤ ਰਹੀ ਹੈ ਅਤੇ ਸਮੇਂ ਸਮੇਂ ਤੇ ਰੇਲਵੇ ਲਾਈਨਾਂ ਦੀ ਅਤੇ ਪਲੇਟਫਾਰਮ ਦੀ ਚੈਕਿੰਗ ਕਰਦੀ ਰਹਿੰਦੀ ਹੈ। ਰੇਲਵੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਰਾਜਪੁਰਾ ਸਰਾਏ ਬਨਜਾਰਾ ਸਟੇਸ਼ਨ ਦੇ ਵਿਚਕਾਰ ਖਾਲੀ ਥਾਂ ਦੇ ਨੇੜੇ ਪਿਆ ਇੱਕ ਬੈਗ ਮਿਲਿਆ।

ਬੈਗ ਦੇ ਵਿਚੋਂ ਚਾਰ ਪਿਸਟਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਉਹਨਾਂ ਅੱਗੇ ਦੱਸਿਆ ਕਿ ਇਸ ਸੰਬੰਧ ਦੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ