ਸਰਹੱਦ ਨੇੜਿਓਂ ਖੇਤਾਂ ਚੋਂ 500 ਗ੍ਰਾਮ ਆਈਸ ਤੇ ਪਾਕਿਸਤਾਨੀ ਡਰੋਨ ਬਰਾਮਦ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 16 ਮਈ (ਹੀਰਾ ਸਿੰਘ ਮਾਂਗਟ) - ਸਰਹੱਦੀ ਇਲਾਕੇ ਅੰਦਰ ਬੀਐਸਐਫ ਅਤੇ ਪੁਲਿਸ ਵਲੋਂ ਚਲਾਏ ਗਏ ਸਾਂਝੇ ਸਰਚ ਆਪ੍ਰੇਸ਼ਨ ਦੌਰਾਂਨ ਅੱਜ ਇਕ ਪਾਕਿਸਤਾਨੀ ਡਰੋਨ ਅਤੇ 500 ਗਰਾਮ ਆਈਸ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਰਹੱਦੀ ਇਲਾਕੇ ਅੰਦਰ ਬੀਐਸਐਫ ਅਤੇ ਪੁਲਿਸ ਵਲੋਂ ਚਲਾਏ ਗਏ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਅੱਜ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਬੀਐਸਐਫ ਦੀ ਬਸੰਤਰ ਪੋਸਟ ਨੇੜੇ ਘਣੀਏ ਕੇ ਬੇਟ ਦੇ ਖੇਤਾਂ ਵਿਚੋਂ ਇਕ ਪਾਕਿਸਤਾਨੀ ਡਰੋਨ ਅਤੇ ਉਸਦੇ ਨਾਲ ਬੱਝਾ ਹੋਇਆ 500 ਗ੍ਰਾਮ ਆਈਸ ਦਾ ਪੈਕਟ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਆਈਸ ਦੇ ਪੈਕਟ ਨੂੰ ਪਾਕਿਸਤਾਨ ਵਲੋਂ ਡਰੋਨ ਨਾਲ ਬੰਨ੍ਹ ਕੇ ਭਾਰਤ ਭੇਜਿਆ ਗਿਆ ਸੀ, ਜਿਸ ਦਾ ਸਪੰਰਕ ਟੁੱਟਣ ਨਾਲ ਡਰੋਨ ਖੇਤਾਂ ਵਿਚ ਡਿੱਗ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਆਈਸ ਤੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;