ਸੁਨਾਮ ਚ ਅੱਜ ਆਖਰੀ ਦਿਨ 75 ਉਮੀਦਵਾਰਾਂ ਨੇ ਭਰੇ ਕਾਗਜ਼, ਕੁਲ 146 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ
ਸੁਨਾਮ ਊਧਮ ਸਿੰਘ ਵਾਲਾ, 16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੁਨਾਮ ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀ ਕਾਗਜ ਦਾਖ਼ਲ ਕਰਨ ਦੇ ਆਖਰੀ ਦਿਨ ਆਜ਼ਾਦ ਉਮੀਦਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਦੇ 75 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਅਰਾਮ ਘਰ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ ਦਲਜੀਤ ਸਿੰਘ ਭਰੇ ਗਏ ਜਦੋਂ ਕਿ ਕੱਲ 15 ਮਈ ਤੱਕ 71 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ ਦਾਖਲ ਕੀਤੇ ਸਨ।ਇਸ ਤਰ੍ਹਾਂ ਕੁਲ 146 ਉਮੀਦਵਾਰਾਂ ਵਲੋਂ ਨਾਮਜਦਗੀ ਕਾਗਜ ਦਾਖਲ ਕੀਤੇ ਗਏ। ਅੱਜ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਵਾਲਿਆਂ ਵਿਚ ਵਾਰਡ ਨੰਬਰ-18 ਤੋਂ ਐਡਵੋਕੇਟ ਪ੍ਰਵੇਸ਼ ਖੇਰਾ,ਵਾਰਡ ਨੰਬਰ-22 ਤੋਂ ਕਿਰਨਾ ਦੇਵੀ,ਵਾਰਡ ਨੰਬਰ-21 ਤੋਂ ਕੰਚਨ ਬਾਲਾ,ਵਾਰਡ ਨੰਬਰ-1 ਤੋਂ ਕੰਵਲਜੀਤ ਕੌਰ,ਵਾਰਡ ਨੰਬਰ-1 ਤੋਂ ਹੀ ਮੋਨਿਕਾ,ਵਾਰਡ ਨੰਬਰ-17 ਤੋਂ ਦੀਪਕਾ ਗੋਇਲ,ਵਾਰਡ ਨੰਬਰ-20 ਤੋਂ ਮਾਹੀ ਮਹੰਤ,ਵਾਰਡ ਨੰਬਰ-8 ਤੋਂ ਵਿਨੋਦ ਕੁਮਾਰ,ਵਾਰਡ ਨੰਬਰ-14 ਤੋਂ ਨਵੀਨ ਗਰਗ ਲੱਕੀ ਕੁਲਾਰ,ਵਾਰਡ ਨੰਬਰ-12 ਤੋਂ ਰਾਜੂ ਨਾਗਰ,ਵਾਰਡ ਨੰਬਰ-19 ਤੋਂ ਸਾਹਿਲ ਕੁਮਾਰ, ਵਾਰਡ ਨੰਬਰ-13ਤੋਂ ਕ੍ਰਿਸ਼ਨਾ ਦੇਵੀ,ਵਾਰਡ ਨੰਬਰ-12 ਤੋਂ ਗੀਤਾ ਰਾਣੀ,ਵਾਰਡ ਨੰਬਰ-11 ਤੋਂ ਮਨਜੀਤ ਕੌਰ, ਵਾਰਡ ਨੰਬਰ-13 ਤੋਂ ਬਲਜੀਤ ਕੌਰ, ਵਾਰਡ ਨੰਬਰ-10 ਤੋਂ ਸੁਖਬੀਰ ਸਿੰਘ ਸੁੱਖੀ ਜਿੰਮ,ਵਾਰਡ ਨੰਬਰ-22 ਤੋਂ ਜਸਪ੍ਰੀਤ ਸ਼ਰਮਾ ਅਤੇ ਵਾਰਡ ਨੰਬਰ-9 ਤੋਂ ਨਿਰਮਲਾ ਦੇਵੀ ਆਦਿ ਸ਼ਾਮਿਲ ਹਨ।
;
;
;
;
;
;
;
;
;