ਨਗਰ ਕੌਂਸਲ ਚੋਣਾਂ - 2026: ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਕਮਲ ਕੁਮਾਰ ਗਰਗ, ਜ਼ਿਲ੍ਹਾ ਸੰਗਰੂਰ ਲਈ ਅਬਜ਼ਰਬਰ ਨਿਯੁਕਤ
ਸੰਗਰੂਰ, 16 ਮਈ (ਧੀਰਜ ਪਸੋਰੀਆ) - ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਕਮਲ ਕੁਮਾਰ ਗਰਗ, ਆਈ.ਏ.ਐਸ., ਵਧੀਕ ਸਕੱਤਰ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਪੰਜਾਬ, ਨੂੰ ਜ਼ਿਲ੍ਹਾ ਸੰਗਰੂਰ ਲਈ ਅਬਜ਼ਰਬਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦਾ ਮੋਬਾਇਲ ਨੰਬਰ 98888-36658 ਅਤੇ ਈ ਮੇਲ ਆਈ.ਡੀ. :observermcelectionsgr2026@gmail.com ਹੈ। ਉਨ੍ਹਾਂ ਦਾ ਦਫਤਰ ਪੀ.ਡਬਲਿਊ.ਡੀ. ਰੈਸਟ ਹਾਊਸ, ਸੰਗਰੂਰ ਵਿਖੇ ਸਥਾਪਿਤ ਕੀਤਾ ਗਿਆ ਹੈ। ਕਮਲ ਕੁਮਾਰ ਗਰਗ ਨੇ ਅੱਜ ਨਗਰ ਕੌਂਸਲ ਚੋਣਾਂ ਸੰਬੰਧੀ ਸਾਰੇ ਆਰ.ਓ. ਦਫ਼ਤਰਾਂ ਦਾ ਦੌਰਾ ਕਰ ਕੇ ਨਾਮਜ਼ਦਗੀ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।
;
;
;
;
;
;
;
;
;