JALANDHAR WEATHER

ਜਲੰਧਰ 'ਚ ਹੁੱਕਾ ਫਲੇਵਰ ਅਤੇ ਈ-ਸਿਗਰੇਟ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ, ਦੋਸ਼ੀ ਗ੍ਰਿਫ਼ਤਾਰ

ਜਲੰਧਰ, 18 ਮਈ (ਦਵਿੰਦਰ)- ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ 'ਚ ਗੈਰ-ਕਾਨੂੰਨੀ ਤੰਬਾਕੂ ਉਤਪਾਦ ਅਤੇ ਹੁੱਕਾ ਫਲੇਵਰ ਵੇਚਣ ਵਾਲਿਆਂ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੋਤਾ ਸਿੰਘ ਮਾਰਕੀਟ ਵਿਚ ਸਥਿਤ 3ਜੀ ਹੱਟ ਨਾਮ ਦੀ ਦੁਕਾਨ 'ਤੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਬਿਨਾਂ ਲਾਇਸੈਂਸ ਅਤੇ ਇਜਾਜ਼ਤ ਤੋਂ ਹੁੱਕਾ ਫਲੇਵਰ, ਤੰਬਾਕੂ ਉਤਪਾਦ ਅਤੇ ਈ-ਸਿਗਰੇਟ ਵੇਚਣ ਦੇ ਦੋਸ਼ ਵਿਚ ਕਾਬੂ ਕੀਤਾ ਹੈ।

ਇਹ ਕਾਰਵਾਈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਆਈ.ਪੀ.ਐਸ ਦੇ ਨਿਰਦੇਸ਼ਾਂ ਅਤੇ ਏ.ਡੀ.ਸੀ.ਪੀ-2 ਰਾਕੇਸ਼ ਯਾਦਵ ਅਤੇ ਏ.ਸੀ.ਪੀ ਮਾਡਲ ਟਾਊਨ ਮਨਮੋਹਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਫੜੇ ਗਏ ਮੁਲਜ਼ਮ ਦੀ ਪਛਾਣ ਸੀਤਾ ਰਾਮ ਚੌਧਰੀ ਵਾਸੀ ਦਰਭੰਗਾ (ਬਿਹਾਰ), ਹਾਲ ਵਾਸੀ ਖੁਰਲਾ ਕਿੰਗਰਾ, ਜਲੰਧਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ 2003 ਤਹਿਤ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਦੁਕਾਨ ਤੋਂ ਹੁੱਕਾ ਫਲੇਵਰ ਅਤੇ ਵੱਖ-ਵੱਖ ਕੰਪਨੀਆਂ ਦੇ ਤੰਬਾਕੂ ਉਤਪਾਦਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹਨਾਂ ਵਿਚ ਬਹੁਤ ਸਾਰੇ ਵਿਦੇਸ਼ੀ ਅਤੇ ਪ੍ਰੀਮੀਅਮ ਫਲੇਵਰ ਸ਼ਾਮਲ ਹਨ ਜਿਵੇਂ ਕਿ AL-FIZA, Moon Buzz, Afzal ਅਤੇ Adalya. ਇਸ ਤੋਂ ਇਲਾਵਾ 7 ਡਿਸਪੋਜ਼ੇਬਲ ਈ-ਸਿਗਰੇਟ ਯੰਤਰ ਵੀ ਜ਼ਬਤ ਕੀਤੇ ਗਏ ਹਨ।

ਪੁਲਿਸ ਅਨੁਸਾਰ ਬਰਾਮਦ ਕੀਤੇ ਗਏ ਸਮਾਨ ਵਿਚ ਡਰੀਮ ਲਵ, ਮਿੰਟ ਚਾਕਲੇਟ ਚਿੱਪ, ਮਸਾਲਾ ਚਾਈ, ਬਲੈਕ ਡਬਲ ਐਪਲ, ਲਵ 66 ਅਤੇ ਸਕਾਈ ਫਾਲ ਵਰਗੇ ਫਲੇਵਰ ਸ਼ਾਮਲ ਹਨ, ਜੋ ਕਿ ਬਿਨਾਂ ਲਾਇਸੈਂਸ ਤੋਂ ਵੇਚੇ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਦੁਕਾਨ ਦਾ ਮਾਲਕ ਵਿਨੈ ਬਖਸ਼ੀ ਫਿਲਹਾਲ ਫਰਾਰ ਹੈ ਅਤੇ ਉਸ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਰਿਕਾਰਡ ਅਨੁਸਾਰ ਉਸ ਖ਼ਿਲਾਫ਼ ਪਹਿਲਾਂ ਵੀ ਇਸ ਤਰ੍ਹਾਂ ਦਾ ਕੇਸ ਦਰਜ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਤੰਬਾਕੂ ਪਦਾਰਥਾਂ ਤੋਂ ਬਚਾਉਣ ਲਈ ਅਜਿਹੇ ਨਾਜਾਇਜ਼ ਵਪਾਰੀਆਂ ਖ਼ਿਲਾਫ਼ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ