JALANDHAR WEATHER

ਹਿੰਮਤ ਕੁਮਾਰ ਬੌਬੀ ਸਾਬਕਾ ਪ੍ਰਧਾਨ ਦੇ ਪੇਪਰ ਰੱਦ ਹੋਣ 'ਤੇ ਧਰਨਾ

ਨਵਾਂਸ਼ਹਿਰ, 18 ਮਈ (ਜਸਬੀਰ ਸਿੰਘ ਨੂਰਪੁਰ, ਉੰਕਾਰ ਸਿੰਘ ਰਾਹੋ) - ਰਾਹੋ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਿੰਮਤ ਕੁਮਾਰ ਬੋਬੀ ਦੇ ਪੇਪਰ ਇਕ ਕਾਂਗਰਸੀ ਆਗੂ ਦੀ ਦਖ਼ਲ ਅੰਦਾਜੀ ਕਾਰਨ ਰੱਦ ਕਰ ਦਿੱਤੇ ਗਏ। ਇਸ ਰੋਸ ਵਜੋਂ ਰਾਹੋਂ ਵਿਖੇ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਡਾਕਟਰ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਨੇ ਆਖਿਆ ਕਿ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਾਂਝ ਦੀ ਵੱਡੀ ਧੱਕੇਸ਼ਾਹੀ ਹੈ ।ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਹਿੰਮਤ ਕੁਮਾਰ ਬੌਬੀ ਦੇ ਡਰ ਤੋਂ ਵਿਰੋਧੀ ਪਾਰਟੀਆਂ ਘਬਰਾ ਕੇ ਉਸ ਦੇ ਪੇਪਰ ਰੱਦ ਕਰਵਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਮੁਕਾਬਲੇ ਦੀ ਭਾਵਨਾ ਵਿਚ ਸਾਰਿਆਂ ਨੂੰ ਆਉਣਾ ਚਾਹੀਦਾ ਹੈ, ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ। ਹਿੰਮਤ ਕੁਮਾਰ ਬੋਬੀ ਨੇ ਆਖਿਆ ਕਿ ਉਸਦੇ ਪੇਪਰ ਧੱਕੇਸ਼ਾਹੀ ਕਰਕੇ ਰੱਦ ਕੀਤੇ ਗਏ ਹਨ ।ਉਨ੍ਹਾਂ ਵਲੋਂ ਕਾਨੂੰਨੀ ਸਲਾਹ ਲੈ ਕੇ ਹੀ ਆਪਣੀ ਫਾਇਲ ਤਿਆਰ ਕੀਤੀ ਗਈ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ