JALANDHAR WEATHER

ਦੇਸ਼ ਭਰ 'ਚ 28 ਮਈ ਨੂੰ ਮਨਾਇਆ ਜਾਵੇਗਾ ਈਦ-ਅਲ-ਅਜ਼ਹਾ ਦਾ ਤਿਉਹਾਰ - ਮੁਫ਼ਤੀ-ਏ-ਆਜ਼ਮ ਪੰਜਾਬ

ਮਲੇਰਕੋਟਲਾ, 18 ਮਈ (ਮੁਹੰਮਦ ਹਨੀਫ਼ ਥਿੰਦ) - ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ-ਉਲ-ਹਸਨ-ਕਾਂਧਲਵੀ ਸਾਹਿਬ ਨੇ ਐਲਾਨ ਕਰਦਿਆਂ ਕਿਹਾ ਕਿ ਇਸਲਾਮੀ ਮਹੀਨੇ ਜ਼ਿਲਹਿੱਜ਼ਾ ਦਾ ਚੰਨ ਨਜ਼ਰ ਆ ਗਿਆ ਹੈ। ਇਸ ਲਈ ਈਦ-ਅਲ-ਅਜ਼ਹਾ ਯਾਣਿਕਿ (ਬਕਰਾ ਈਦ) ਦਾ ਤਿਉਹਾਰ 28 ਮਈ ਦਿਨ ਵੀਰਵਾਰ ਨੂੰ ਦੇਸ਼ ਭਰ ਵਿਚ ਮਨਾਇਆ ਜਾਵੇਗਾ। ਤਿਆਗ ਅਤੇ ਕੁਰਬਾਨੀ ਦੇ ਪ੍ਰਤੀਕ ਈਦ-ਅਲ-ਅਜ਼ਹਾ (ਬਕਰਾ ਈਦ) ਦੇ ਪਵਿੱਤਰ ਤਿਉਹਾਰ ਦੀ ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ-ਉਲ੍ਹ-ਹਸਨ-ਕਾਂਧਲਵੀ ਸਾਹਿਬ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਰੀ ਇਨਸਾਨੀਅਤ ਲਈ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਕੇ ਆਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ