JALANDHAR WEATHER

ਫਗਵਾੜਾ ਦੇ 17 ਸਾਲਾ ਨੌਜਵਾਨ ਦੀ ਹਿਮਾਚਲ ਦੀ ਬਿਆਸ ਨਦੀ ’ਚ ਡੁੱਬਣ ਕਾਰਨ ਮੌਤ

ਫਗਵਾੜਾ (ਕਪੂਰਥਲਾ), 19 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਭਗਤਪੁਰਾ ਦੇ ਇਕ 17 ਸਾਲਾ ਨੌਜਵਾਨ ਦੀ ਕਾਂਗੜਾ ’ਚ ਮਹਾਂਕਲੇਸ਼ਵਰ ’ਚ ਬਿਆਸ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਆਪਣੇ ਮਗਰ ਭੈਣ, ਭਰਾ ਤੇ ਮਾਂ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਇਥੋਂ ਦੇ ਜਨਤਾ ਮਾਡਲ ਸਕੂਲ ਦਾ ਵਿਦਿਆਰਥੀ ਸੀ ਤੇ ਆਪਣੇ ਦੋਸਤਾਂ ਨਾਲ ਮਹਾਂਕਲੇਸ਼ਵਰ ਗਿਆ ਸੀ। ਬੀਤੀ ਰਾਤ ਆਪਣੀ ਵੀਡੀਉ ਘਰ ਭੇਜੀ ਸੀ ਉਸੇ ਦੌਰਾਨ ਜਦੋਂ ਨਹਾਉਣ ਲੱਗਾ ਤਾਂ ਉਹ ਮਹਾਂਕਲੇਸ਼ਵਰ ਵਿਖੇ ਡੂੰਘੀ ਨਦੀ ’ਚ ਜਾ ਡੁੱਬਿਆ, ਜਿਸ ਨੂੰ ਲੋਕਾਂ ਨੇ ਇਕੱਠੇ ਹੋ ਕੇ ਬਾਹਰ ਕੱਢਿਆ ਤਾਂ ਉਹ ਦਮ ਤੋੜ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ