JALANDHAR WEATHER

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜੱਦੀ ਪਿੰਡ ਸਤੌਜ ਵਿਖੇ ਬਿਜਲੀ ਖੰਭਾ ਰਹਿਤ ਪ੍ਰੋਜੈਕਟ ਦਾ ਉਦਘਾਟਨ

ਸੰਗਰੂਰ/ਧਰਮਗੜ੍ਹ 18 ਮਈ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)  - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਵਿਖੇ ਖੰਭਾ ਰਹਿਤ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ।  ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਡਾ. ਬਸੰਤ ਗਰਗ, ਆਈ.ਏ.ਐਸ. ਪ੍ਰਬੰਧਕੀ ਸਕੱਤਰ ਅਤੇ ਸੀ.ਐਮ.ਡੀ. ਪਾਵਰਕਾਮ, ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਸੰਗਰੂਰ ਆਦਿ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਨੂੰ ਬਿਜਲੀ ਖੰਭਾ ਰਹਿਤ ਕਰਨ ਲਈ ਪਾਇਲਟ ਪ੍ਰੋਜੈਕਟ ਵਜੋਂ ਆਪਣੇ ਜੱਦੀ ਪਿੰਡ ਸਤੌਜ ਨੂੰ ਚੁਣਿਆ ਗਿਆ ਹੈ, ਜਿਸ ਦੇ ਤਹਿਤ ਪਿੰਡ ਸਤੌਜ ਵਿਖੇ ਲੱਗੇ ਸੈਕੜੇ ਬਿਜਲੀ ਦੇ ਖੰਭਿਆਂ ਨੂੰ ਪੁੱਟ ਕੇ ਬਿਜਲੀ ਦੀਆਂ ਤਾਂਰਾ ਜ਼ਮੀਨਦੋਜ ਕੀਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਨਾਲ ਵਾਪਰਨ ਵਾਲੀਆਂ ਘਟਨਾਵਾਂ ਦਾ ਵੀ ਖ਼ਾਤਮਾ ਹੋ ਜਾਵੇਗਾ ਅਤੇ ਇਸ ਨਾਲ ਪੰਜਾਬ ਸਰਕਾਰ ਨੂੰ ਵੀ ਵੱਡੀ ਰਾਹਤ ਮਿਲੇਗੀ ਕਿਉਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਫਸਲਾਂ ਨੂੰ ਅੱਗ ਲੱਗ ਜਾਦੀ ਸੀ, ਜਿਸ ਤੋ ਬਾਅਦ ਸਰਕਾਰ ਨੂੰ ਮੁਆਵਜਾ ਦੇਣਾ ਪੈਦਾ ਸੀ, ਪਰ ਹੁਣ ਬਿਜਲੀ ਜ਼ਮੀਨਦੋਜ ਹੋਣ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਨਗੀਆਂ। ਉਨਾ ਦੱਸਿਆ ਕਿ ਪਿੰਡ ਸਤੌਜ ਵਿਖੇ ਬਿਜਲੀ ਜ਼ਮੀਨਦੋਜ ਕਰਨ ਲਈ 8 ਕਰੋੜ ਰੁਪਏ ਦਾ ਅੰਦਾਜਨ ਖਰਚ ਆਵੇਗਾ, ਬਿਜਲੀ ਸਿੱਧੀ ਗਰਿੱਡ ਤੋਂ ਜ਼ਮੀਨਦੋਜ ਹੋ ਕੇ ਬਿਜਲੀ ਮੀਟਰਾਂ ਤੱਕ ਜਾਵੇਗੀ ।
ਇਸ ਪ੍ਰੋਜੈਕਟ ਨੂੰ ਲੈ ਕੇ ਪਿੰਡ ਸਤੌਜ ਵਾਸੀਆਂ ਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ ਕਿਉਕਿ ਸੂਬੇ ਭਰ 'ਚੋ ਸਤੌਜ ਪਿੰਡ ਪਹਿਲਾਂ ਪਿੰਡ ਹੋਵੇਗਾ ਜਿਸ ਨੂੰ ਖੰਭਾ ਰਹਿਤ ਕੀਤਾ ਜਾਵੇਗਾ ਅਤੇ ਉਕਤ ਪ੍ਰੋਜੈਕਟ ਦੇ ਤਹਿਤ ਪੰਜਾਬ ਨੂੰ ਖੰਭਾ ਰਹਿਤ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ