ਮੁੱਖ ਮੰਤਰੀ ਮਾਨ ਪੁੱਜੇ ਹਲਵਾਰਾ ਏਅਰਪੋਰਟ, ਕੁਝ ਦੇਰ ’ਚ ਆਉਣਗੇ ਕੇਜਰੀਵਾਲ
ਜਗਰਾਉਂ/ਲੁਧਿਆਣਾ 20 ਮਈ:( ਕੁਲਦੀਪ ਸਿੰਘ ਲੋਹਟ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਥੋੜ੍ਹੀ ਦੇਰ ’ਚ ਹਲਵਾਰਾ ਏਅਰਪੋਰਟ ਪਹੁੰਚਣਗੇ, ਜਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਆਗੂਆਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਹਲਵਾਰਾ ਏਅਰਪੋਰਟ 'ਤੇ ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਸਾਰੇ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਕੇਜਰੀਵਾਲ ਦੀ ਆਮਦ ਨੂੰ ਲੈ ਕੇ ਪਾਰਟੀ ਵਰਕਰਾਂ ਵਲੋਂ ਭਰਪੂਰ ਤਿਆਰੀਆਂ ਕੀਤੀਆਂ ਗਈਆਂ ਹਨ।
;
;
;
;
;
;
;
;