JALANDHAR WEATHER

ਛੇਹਰਟਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਚਲਾਈਆਂ ਗੋਲੀਆਂ

ਛੇਹਰਟਾ (ਅੰਮ੍ਰਿਤਸਰ), 20 ਮਈ (ਪੱਤਰ ਪ੍ਰੇਰਕ) - ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿਖੇ ਅੱਜ ਸਵੇਰੇ ਤੜਕਸਾਰ ਕਰੀਬ 12:45 ਤੇ ਇਕ ਆੜ੍ਹਤੀਏ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਣਪਛਾਤੇ ਵਿਕਤੀਆਂ ਵਲੋਂ ਤਿੰਨ ਗੋਲੀਆਂ ਚਲਾਈਆਂ ਗਈ, ਜੋ ਕਿ ਉਕਤ ਵਿਅਕਤੀ ਦੇ ਘਰ 'ਤੇ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਕਾਲਾ ਨਾਮਕ ਆੜ੍ਹਤੀਆ ਵਾਸੀ ਕਰਤਾਰ ਨਗਰ ਛੇਹਰਟਾ ਜੋ ਕਿ ਸਬਜ ਮੰਡੀ ਛੇਹਰਟਾ ਵਿਖੇ ਆੜ੍ਹਤ ਦਾ ਕੰਮ ਕਰਦਾ ਹੈ ਤੇ ਉਸ ਨੂੰ ਕੁਝ ਸਮਾਂ ਪਹਿਲਾਂ ਫਿਰੌਤੀਆਂ ਮੰਗਣ ਸਬੰਧੀ ਵੀ ਕਾਲ ਆਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ