JALANDHAR WEATHER

ਡਰਾਈਵਰ ਦੀ ਬੱਸ ਵਿਚ ਹੋਈ ਮੌਤ

ਕਪੂਰਥਲਾ, 20 ਮਈ (ਅਮਨਜੋਤ ਸਿੰਘ ਵਾਲੀਆ) - ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਕੜ੍ਹਾਲ ਕਲਾਂ ਨੇੜੇ ਬੱਸ ਡਰਾਈਵਰ ਦੀ ਬੱਸ ਵਿਚ ਹੀ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸੰਦੀਪ ਸਿੰਘ ਵਾਸੀ ਪਿੰਡ ਢੁੱਡੀਆਂਵਾਲ ਹਾਲ ਵਾਸੀ ਕੜ੍ਹਾਲ ਕਲਾਂ ਜੋ ਕਿ ਬੀਤੇ ਲੰਮੇ ਸਮੇਂ ਤੋਂ ਜਲੰਧਰ ਦੇ ਨਿੱਜੀ ਕਾਲਜ ਦੀ ਬੱਸ ਚਲਾ ਰਿਹਾ ਸੀ ਅਤੇ ਬੀਤੀ ਰਾਤ ਜਦੋਂ ਉਹ ਬੱਸ ਲੈ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਬੱਸ ਖੜ੍ਹੀ ਸੀ, ਮੇਰਾ ਭਰਾ ਜੋ ਕਿ ਆਟੋ ਚਲਾਉਂਦਾ ਹੈ ਤੇ ਉਸ ਨੇ ਰੋਡ ਦੇ ਇਕ ਸਾਈਡ 'ਤੇ ਉਸ ਦੀ ਬੱਸ ਦੇਖੀ ਤੇ ਸੰਦੀਪ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖ ਕੇ ਉਸ ਨੇ ਮੈਨੂੰ ਫ਼ੋਨ 'ਤੇ ਦੱਸਿਆ | ਅਸੀਂ ਸੰਦੀਪ ਸਿੰਘ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਆਏ ਤਾਂ ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਜਿਸ 'ਤੇ ਚੌਂਕੀ ਭੁਲਾਣਾ ਦੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਿ੍ਤਕ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ 194 ਬੀ.ਐਨ.ਐਸ. ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ