ਮਾਮੂਲੀ ਤਕਰਾਰ ਮਗਰੋਂ ਪਿਉ-ਪੁੱਤ ਨੇ ਮਾਰੀ ਨਹਿਰ ਵਿਚ ਛਾਲ
ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਮੰਦਭਾਗੀ ਘਟਨਾ ਵਾਪਰਨ ਦਾ ਸਮਾਚਾਰ ਹੈ। ਸ਼ਹਿਰ ਦੀ ਥਾਣਾ ਸਿਟੀ ਸਾਹਮਣੇ ਸਬਜੀ ਮੰਡੀ ਵਿਚ ਸਬਜ਼ੀ ਅਤੇ ਫਰੂਟ ਦਾ ਕਾਰੋਬਾਰ ਕਰਦੇ ਆ ਰਹੇ ਪਿਉ ਅਤੇ ਪੁੱਤ ਵਿਚਕਾਰ ਮਾਮੂਲੀ ਤਕਰਾਰ ਹੋਈ। ਇਸ ਮਗਰੋਂ ਪੁੱਤ ਨੇ ਗੁੱਸੇ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜੇ ਨਹਿਰ ਵਿਚ ਛਾਲ ਮਾਰ ਦਿੱਤੀ, ਮਗਰ ਹੀ ਪਹੁੰਚੇ ਉਸ ਦੇ ਪਿਤਾ ਨੇ ਪੁੱਤ ਨੂੰ ਵੇਖਦਿਆਂ ਨਹਿਰ ਵਿਚ ਛਾਲ ਮਾਰ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਪੁੱਤ ਨੂੰ ਬਚਾਉਣ ਦੀ ਖਾਤਰ ਪਿਉ ਨੇ ਨਹਿਰ ਵਿਚ ਛਾਲ ਮਾਰੀ ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਖਬਰ ਲਿਖੇ ਜਾਣ ਤੱਕ ਕੋਈ ਗੋਤਾਖੋਰ ਵਗੈਰਾ ਉਨ੍ਹਾਂ ਨੂੰ ਲੱਭਣ ਲਈ ਨਹੀਂ ਪਹੁੰਚੇ ਸਨ। ਪਿਤਾ ਦਾ ਨਾਂਅ ਮੱਖਣ ਸਿੰਘ ਅਤੇ ਪੁੱਤਰ ਦਾ ਨਾਂਅ ਹਰਤੇਜ ਸਿੰਘ ਕਾਕੂ ਦੱਸਿਆ ਜਾ ਰਿਹਾ ਹੈ।
;
;
;
;
;
;
;