ਜ਼ਿਲ੍ਹਾ ਮਾਲ ਅਫਸਰ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਮੋਗਾ, 30 ਮਈ - ਮੋਗਾ ਵਿਜ਼ਿਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਮਾਲ ਅਫਸਰ (ਡੀ.ਆਰ.ਓ) ਦੇ ਰੀਡਰ ਦਵਿੰਦਰ ਪਾਲ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਚੱਕ ਕਨੀਆਂ ਖ਼ੁਰਦ ਦੇ ਰਹਿਣ ਵਾਲੇ ਮਨੋਹਰ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਗਈ।
ਜਾਣਕਾਰੀ ਮੁਤਾਬਕ ਮਨੋਹਰ ਸਿੰਘ ਦਾ ਪੁੱਤਰ ਆਸਟ੍ਰੇਲੀਆ ਵਿਚ ਰਹਿੰਦਾ ਹੈ ਅਤੇ ਪਰਿਵਾਰ ਦੀ ਕਰੀਬ 13 ਕਿੱਲੇ ਜ਼ਮੀਨ ਦੀ ਤਕਸੀਮ ਸੰਬੰਧੀ ਕੇਸ ਡੀ.ਆਰ.ਓ ਦੇ ਰੀਡਰ ਕੋਲ ਚੱਲ ਰਿਹਾ ਸੀ। ਦੋਸ਼ ਹੈ ਕਿ ਕੇਸ ਦਾ ਨਿਪਟਾਰਾ ਜਲਦੀ ਕਰਵਾਉਣ ਦੇ ਬਦਲੇ ਰੀਡਰ ਦਵਿੰਦਰ ਪਾਲ ਨੇ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਫਿਲਹਾਲ ਵਿਜ਼ਿਲੈਂਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;