JALANDHAR WEATHER

ਭਾਰਤ ਦੇ ਅੰਨਦਾਤਾਵਾਂ, ਭੋਜਨ ਪ੍ਰਦਾਤਾਵਾਂ ਨੂੰ ਸਮਰਪਿਤ ਕਰਦਾ ਹਾਂ ਐਗਰੀਕੋਲਾ ਮੈਡਲ - ਪ੍ਰਧਾਨ ਮੰਤਰੀ ਮੋਦੀ

ਰੋਮ (ਇਟਲੀ), 20 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਬਹੁਤ ਨਿਮਰਤਾ ਨਾਲ ਮੈਂ ਰੋਮ ਵਿਚ ਐਫ.ਏ.ਓ. (ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ) ਹੈੱਡਕੁਆਰਟਰ ਵਿਖੇ ਇਕ ਸਮਾਰੋਹ ਵਿਚ ਐਫ.ਏ.ਓ. ਐਗਰੀਕੋਲਾ ਮੈਡਲ ਸਵੀਕਾਰ ਕੀਤਾ। ਐਫ.ਏ.ਓ. ਦਾ ਧੰਨਵਾਦ।ਮੈਂ ਇਹ ਸਨਮਾਨ ਭਾਰਤ ਦੇ ਅੰਨਦਾਤਾਵਾਂ...ਸਾਡੇ ਭੋਜਨ ਪ੍ਰਦਾਤਾਵਾਂ ਨੂੰ ਸਮਰਪਿਤ ਕਰਦਾ ਹਾਂ। ਇਹ ਸਾਡੇ ਕਿਸਾਨਾਂ, ਪਸ਼ੂਧਨ ਅਤੇ ਮੱਛੀ ਪਾਲਣ ਦੀ ਦੁਨੀਆ ਨਾਲ ਜੁੜੇ ਲੋਕਾਂ, ਸਾਡੇ ਖੇਤੀਬਾੜੀ ਵਿਗਿਆਨੀਆਂ ਅਤੇ ਨਵੀਨਤਾਕਾਰਾਂ ਦੀ ਸਖ਼ਤ ਮਿਹਨਤ ਦੀ ਮਾਨਤਾ ਹੈ। ਇਹ ਮਨੁੱਖੀ ਭਲਾਈ, ਭੋਜਨ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਦੀ ਵੀ ਪੁਸ਼ਟੀ ਹੈ।" 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ