JALANDHAR WEATHER

ਆਈ.ਪੀ.ਐੱਲ. 2026 : ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਜਿੱਤਣ ਲਈ ਦਿੱਤਾ 148 ਦੌੜਾਂ ਦਾ ਟੀਚਾ

ਕੋਲਕਾਤਾ, 20 ਮਈ - ਆਈ.ਪੀ.ਐੱਲ. 2026 ਦਾ 65ਵਾਂ ਮੈਚ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਈਡਨ ਗਾਰਡਨਜ਼ ਕੋਲਕਾਤਾ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਕੋਲਕਾਤਾ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਦੇ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਮੁੰਬਈ ਵਲੋਂ ਕੋਰਬਿਨ ਬੋਸ਼ ਨੇ ਸਭ ਤੋਂ ਵੱਧ 32 (18 ਗੇਂਦਾਂ) ਦੌੜਾਂ ਬਣਾਈਆਂ, ਜੋ ਕਿ ਅੰਤ ਤੱਕ ਆਊਟ ਨਹੀਂ ਹੋਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ