ਐਂਟੀ-ਡੋਪਿੰਗ ਐਕਟ 'ਚ ਸੋਧ ਦੀ ਤਿਆਰੀ
ਪਾਬੰਦੀਸ਼ੁਦਾ ਦਵਾਈਆਂ ਦੇ ਸਪਲਾਇਰਾਂ ਲਈ 5 ਸਾਲ ਜੇਲ੍ਹ ਦਾ ਪ੍ਰਸਤਾਵ
ਨਵੀਂ ਦਿੱਲੀ, 21 ਮਈ (ਏਜੰਸੀ)-ਹਾਲ ਹੀ ਸੋਧੇ 'ਰਾਸ਼ਟਰ ਡੋਪਿੰਗ-ਵਿਰੋਧੀ ਐਕਟ' 'ਚ ਇਕ ਵਾਰ ਫਿਰ ਬਦਲਾਅ ਕੀਤਾ ਜਾਏਗਾ | ਇਸ ਸੋਧ ਦਾ ਮਕਸਦ ਅਥਲੀਟਾਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਤੇ ਵੰਡ ਨੂੰ ਅਪਰਾਧ ਦੇ ਸ਼੍ਰੇਣੀ 'ਚ ਲਿਆਉਣਾ ਹੈ | ਇਸ ਤਹਿਤ ਅਜਿਹੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆਂ ਨੂੰ 5 ਸਾਲ ਤੱਕ ਜੇਲ੍ਹ ਹੋ ਸਕਦੀ ਹੈ | ਇਸ ਕਾਨੂੰਨ ਦੇ ਘੇਰੇ 'ਚ ਉਹ ਮੈਡੀਕਲ ਪ੍ਰੈਕਟੀਸ਼ਨਰ ਵੀ ਆਉਣਗੇ ਜੋ ਜਾਣਬੁਝ ਕੇ ਪਾਬੰਦੀਸ਼ੁਦਾ ਦਵਾਈਆਂ ਲਿਖਦੇ ਹਨ | ਪ੍ਰਤਾਵਿਤ ਸੋਧਾਂ ਨੂੰ ਖੇਡ ਮੰਤਰਾਲੇ ਦੀ ਵੈਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਤੋਂ ਇਸ 'ਤੇ ਜ਼ਰੂਰੀ ਸੁਝਾਅ ਲਏ ਜਾ ਸਕਣ | ਸੁਝਾਅ ਜਮ੍ਹਾਂ ਕਰਵਾਉਣ ਦਾ ਆਖਰੀ ਤਰੀਕ 18 ਜੂਨ ਹੈ | ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਲੋਕਾਂ ਤੋਂ ਮਿਲੇ ਸੁਝਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਇਸ ਸੋਧੇ ਹੋਏ ਬਿੱਲ ਨੂੰ ਸੰਸਦ ਦੇ ਮੌਨਸੂਨ ਇਜਲਾਸ 'ਚ ਪੇਸ਼ ਕੀਤਾ ਜਾਏਗਾ |
;
;
;
;
;
;
;
;