ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ਆਈ.ਸੀ.ਈ. ਦੀ ਰਡਾਰ 'ਤੇ
ਵਾਸ਼ਿੰਗਟਨ, 13 ਮਈ (ਏਜੰਸੀ)-ਅਮਰੀਕੀ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਕਿਹਾ ਕਿ ਉਸ ਨੇ ਕਈ ਭਾਰਤੀ ਵਿਦਿਆਰਥੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਤੇ ਆਪਣੇ ਵੀਜ਼ੇ ਦੇ 'ਵਿਕਲਪ ਵਿਵਹਾਰਕ ਪ੍ਰੀਖਣ' (ਓ.ਪੀ.ਟੀ.) ਵਿਵਸਥਾ ਦੀ ਦੁਰਵਰਤੋਂ ਕਰਕੇ ਸ਼ੱਕੀ ਨਿਯੋਜਕਾਂ (ਇਮਪਲਾਇਰ) ਲਈ ਕੰਮ ਕਰਨ ਦਾ ਦੋਸ਼ ਹੈ | ਓ.ਪੀ.ਟੀ. ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ 12 ਮਹੀਨੇ ਤੱਕ ਅਤੇ ਕੁਝ ਮਾਮਲਿਆਂ 'ਚ 24 ਮਹੀਨਿਆਂ ਤੱਕ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ | ਇਨ੍ਹਾਂ ਵਿਦਿਆਰਥੀਆਂ ਨੂੰ ਨਿਯੋਜਕਾਂ ਦੁਆਰਾ ਪ੍ਰਯੋਜਿਤ ਐਚ-1 ਬੀ ਵੀਜ਼ਾ 'ਚ ਪਰਿਵਰਤਿਤ ਹੋਣ ਦਾ ਮੌਕਾ ਵੀ ਦਿੰਦਾ ਹੈ | ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਆਈ.ਸੀ.ਈ. ਦੇ ਕਾਰਜਕਾਰੀ ਨਿਰਦੇਸ਼ਕ ਟਾਡ ਲਾਇੰਸ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਦੀ ਓ.ਪੀ.ਟੀ. ਵਿਵਸਥਾ 'ਧੋਖਾਧੜੀ ਦਾ ਕੇਂਦਰ' ਬਣ ਗਈ ਹੈ ਤੇ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਇਸ ਦੀਆਂ ਕਈ ਜਾਚਾਂ ਕੀਤੀਆਂ ਜਾ ਚੁੱਕੀਆਂ ਹਨ |
;
;
;
;
;
;
;
;
;