JALANDHAR WEATHER

23,000 ਤੋਂ ਵੱਧ ਸਿਵਲ ਸੇਵਾ ਉਮੀਦਵਾਰਾਂ ਨੇ ਤਿੰਨ ਨਵੇਂ ਪ੍ਰੀਖਿਆ ਕੇਂਦਰ ਚੁਣੇ-ਯੂ.ਪੀ.ਐੱਸ.ਸੀ.

ਨਵੀਂ ਦਿੱਲੀ, 21 ਮਈ (ਪੀ.ਟੀ.ਆਈ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ. ਨੇ ਵੀਰਵਾਰ ਨੂੰ ਕਿਹਾ ਕਿ 23,000 ਤੋਂ ਵੱਧ ਸਿਵਲ ਸੇਵਾ ਉਮੀਦਵਾਰਾਂ ਨੇ ਪ੍ਰੀਖਿਆ ਕੇਂਦਰਾਂ 'ਤੇ ਭੀੜ-ਭੜੱਕਾ ਘਟਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਤਿੰਨ ਨਵੇਂ ਪ੍ਰੀਖਿਆ ਕੇਂਦਰਾਂ ਦੀ ਚੋਣ ਕੀਤੀ ਹੈ¢ਕਮਿਸ਼ਨ ਨੇ ਕਿਹਾ ਕਿ ਭੁਵਨੇਸ਼ਵਰ, ਕਾਨਪੁਰ ਅਤੇ ਮੇਰਠ ਵਿੱਚ ਕੇਂਦਰਾਂ ਦੇ ਜੋੜ ਨਾਲ, ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ਦੀ ਕੁੱਲ ਗਿਣਤੀ 80 ਤੋਂ ਵੱਧ ਕੇ 83 ਹੋ ਗਈ ਹੈ¢ ਯੂ.ਪੀ.ਐੱਸ.ਸੀ. ਨੇ ਇੱਕ ਬਿਆਨ ਵਿੱਚ ਕਿਹਾ ਕਿ ਲਗਭਗ 23,000 ਉਮੀਦਵਾਰਾਂ ਨੇ ਇਨ੍ਹਾਂ ਨਵੇਂ ਕੇਂਦਰਾਂ ਲਈ ਅਰਜ਼ੀ ਦਿੱਤੀ ਹੈ, ਜਿਸ ਨਾਲ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ-2026 ਲਈ ਨੇੜਲੇ ਕੇਂਦਰਾਂ 'ਤੇ ਭੀੜ ਘੱਟ ਗਈ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ