JALANDHAR WEATHER

ਲੁਧਿਆਣਾ ਵਿਚ ਮਹਿਲਾ ਤੇ ਦੋ ਬੱਚੇ ਸੀਵਰੇਜ ਲਾਈਨ ‘ਚ ਡਿੱਗੇ

ਲੁਧਿਆਣਾ, 22 ਮਈ- ਲੁਧਿਆਣਾ ਦੇ ਤਾਜਪੁਰ ਰੋਡ ਇਲਾਕੇ ਵਿਚ ਦੋ ਛੋਟੇ ਬੱਚਿਆਂ ਨਾਲ ਸਕੂਟਰੀ ਉੱਪਰ ਜਾ ਰਹੀ ਮਹਿਲਾ ਪਾਣੀ ਨਾਲ ਭਰੀ ਸੀਵਰੇਜ ਲਾਈਨ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੀੜਤਾਂ ਦੀ ਕਿਸਮਤ ਚੰਗੀ ਸੀ ਕਿ ਮੌਕੇ ਤੇ ਪਹੁੰਚੇ ਲੋਕਾਂ ਨੇ ਤਿੰਨਾਂ ਨੂੰ ਬਚਾਇਆ।

ਇਸਦੇ ਨਾਲ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਅਤੇ ਡੇਅਰੀਆਂ ਕਾਰਨ ਸੜਕ ਤੇ ਖੜੇ ਹੁੰਦੇ ਪਾਣੀ ਕਾਰਨ ਲੋਕਾਂ ਲਈ ਪੈਦਾ ਹੁੰਦੀ ਪਰੇਸ਼ਾਨੀ ਸਪਸ਼ਟ ਹੁੰਦੀ ਹੈ। ਜਿਹੜੀ ਘਟਨਾ ਤਾਜਪੁਰ ਰੋਡ ਨੇੜੇ ਵਿਜੇ ਨਗਰ ਵਿਚ ਵਾਪਰੀ।

ਇਸ ਮੌਕੇ ਸਥਾਨਕ ਲੋਕਾਂ ਨੇ ਉਕਤ ਸਮੱਸਿਆ ਨੂੰ ਲੈ ਕੇ ਵੀ ਆਪਣਾ ਰੋਸ ਜਾਹਿਰ ਕੀਤਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ