JALANDHAR WEATHER

ਅਮਨ ਅਰੋੜਾ ਵਲੋਂ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ 'ਆਪ' ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ

ਲੌਂਗੋਵਾਲ, 22 ਮਈ (ਵਿਨੋਦ, ਖੰਨਾ)- ਨਗਰ ਕੌਂਸਲ ਚੋਣਾਂ ਲਈ ਲੌਂਗੋਵਾਲ ਦੀ ਸਭ ਤੋਂ ਅਹਿਮ ਸੀਟ ਮੰਨੀ ਜਾਂਦੀ ਵਾਰਡ ਨੰਬਰ 11 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਰਛਪਾਲ ਕੌਰ ਢਿੱਲੋਂ ਪਤਨੀ ਬਲਵਿੰਦਰ ਸਿੰਘ ਢਿੱਲੋਂ ਦੇ ਚੋਣ ਦਫ਼ਤਰ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਕੀਤਾ ਗਿਆ। ਢਿੱਲੋਂ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਢਿੱਲੋਂ ਪਰਿਵਾਰ ਪਿਛਲੇ 4 ਸਾਲਾਂ ਤੋਂ ਲੌਂਗੋਵਾਲ ਦੇ ਸਰਬ ਪੱਖੀ ਵਿਕਾਸ ਤੋਂ ਇਲਾਵਾ ਹਰੇਕ ਵਰਗ ਦੀ ਸਮੱਸਿਆ ਲਈ ਉਨ੍ਹਾਂ ਕੋਲ ਆਵਾਜ਼ ਉਠਾਉਂਦਾ ਆ ਰਿਹਾ ਹੈ। ਇਸ ਪਰਿਵਾਰ ਦੀ ਪਹਿਲ 'ਤੇ ਸਰਕਾਰ ਨੇ ਲੌਂਗੋਵਾਲ ਵਿਚ ਵਿਕਾਸ ਦੀ ਕੋਈ ਕਸਰ ਵੀ ਨਹੀਂ ਛੱਡੀ।

ਗੱਲ ਭਾਵੇਂ ਵਪਾਰੀ ਭਾਈਚਾਰੇ ਦੇ ਮਸਲਿਆਂ ਦੀ ਹੋਵੇ ਜਾਂ ਫਿਰ ਸਾਂਝੇ ਕੰਮਾਂ ਦੀ ਹੋਵੇ ਅਤੇ ਢਿੱਲੋਂ ਪਰਿਵਾਰ ਨੇ ਬਿਨਾਂ ਕਿਸੇ ਅਹੁਦੇ ਤੋਂ ਲੋਕਾਂ ਦਾ ਸੇਵਾਦਾਰ ਬਣ ਕੇ ਮਸਲਿਆਂ ਨੂੰ ਹੱਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਮਾਣ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਲੌਂਗੋਵਾਲ ਦੇ ਜੇਕਰ ਅੜੇ ਹੋਏ ਵਿਕਾਸ ਦੇ ਕੰਮਾਂ ਨੂੰ ਅਸੀਂ ਪੂਰਾ ਕਰ ਕੇ ਵਿਖਾਇਆ ਹੈ ਤਾਂ ਉਸ ਵਿਚ ਵੀ ਇਸ ਪਰਿਵਾਰ ਦਾ ਵੱਡਾ ਸਹਿਯੋਗ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਲੌਂਗੋਵਾਲ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਢਿੱਲੋਂ ਪਰਿਵਾਰ ਨੂੰ ਜਿਤਾ ਕੇ ਜ਼ਿੰਮੇਵਾਰੀ ਬਖਸ਼ੋ।

ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਰਾਜ ਸਿੰਘ ਰਾਜੂ, ਜਤਿੰਦਰ ਰਿਸ਼ੀ, ਸਰਪੰਚ ਭੀਮ ਬਾਵਾ, ਸਰਪੰਚ ਨਿਹਾਲ ਸਿੰਘ , ਬਲਾਕ ਪ੍ਰਧਾਨ ਵਿੱਕੀ ਵਸਿਸ਼ਟ, ਤਰੁਣ ਕੁਮਾਰ, ਗੋਪਾਲ ਕ੍ਰਿਸ਼ਨ ਪਾਲੀ, ਅੰਮ੍ਰਿਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਸਿੱਪੀ ਧੀਮਾਨ, ਗੁਰਮੀਤ ਸਿੰਘ ਐਮ.ਸੀ., ਸਿਸ਼ਨਪਾਲ ਗਰਗ, ਬਲਵਿੰਦਰ ਸਿੰਘ, ਬੁੱਧ ਸਿੰਘ ਸਰਪੰਚ, ਜਗਦੇਵ ਸਿੰਘ ਸਿੱਧੂ, ਕਮਲਜੀਤ ਸਿੰਘ ਵਿੱਕੀ, ਗੁਰਜੰਟ ਖਾਂ, ਨਰੇਸ਼ ਕੁਮਾਰ ਸੰਜੂ, ਵਿੱਕੀ ਠੇਕੇਦਾਰ, ਪ੍ਰਿਥੀ ਸਿੰਘ, ਗੋਬਿੰਦ ਸਿੰਘ ਸਰਪੰਚ ਉਦੇ ਭਾਨ ਸਿੰਘ ਨਗਰ, ਸੁਖਪਾਲ ਸਿੰਘ ਬਾਜਵਾ, ਗੁਰਸੇਵਕ ਸਿੰਘ ਚਹਿਲ, ਬਲਕਾਰ ਸਿੰਘ ਸਿੱਧੂ, ਨੀਟੂ ਸ਼ਰਮਾ, ਦਰਸ਼ਨ ਸਿੰਘ ਸਰਪੰਚ, ਬੰਟੀ ਮਾਨ, ਸਰਪੰਚ ਜਗਰਾਜ ਸਿੰਘ, ਡਾ. ਮਲਵਿੰਦਰ ਸਿੰਘ, ਗੌਰੀ ਸ਼ੰਕਰ, ਦੇਵਿੰਦਰ ਵਸਿਸ਼ਟ, ਵੈਦ ਮੋਹਨ ਸਿੰਘ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ