ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਸਨਸਨੀ
ਮਾਛੀਵਾੜਾਾ ਸਾਹਿਬ, 22 ਮਈ (ਮਨੋਜ ਕੁਮਾਰ)- ਅੱਜ ਸਵੇਰ ਤੜਕਸਾਰ ਕਰੀਬ ਛੇ ਵਜੇ ਸਥਾਨਕ ਦਾਣਾ ਮੰਡੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋ ਮੰਡੀ ਵਿਚ ਚਾਹ ਦੀ ਦੁਕਾਨ ਕੋਲ ਇਕ ਪ੍ਰਵਾਸੀ ਨੌਜਵਾਨ ਦੀ ਲਾਸ਼ ਨੂੰ ਰਾਹਗੀਰਾਂ ਨੇ ਦੇਖਿਆ। ਮੁਢਲੀ ਜਾਣਕਾਰੀ ਵਿਚ ਸਾਹਮਣੇ ਆਇਆ ਕਿ ਮਿੑਤਕ ਨੌਜਵਾਨ ਜਿਸ ਦਾ ਨਾਮ ਬਾਦਲ ਸੀ ਤੇ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਮੰਡੀ ਦੇ ਬਾਹਰ ਕਿਸੇ ਮਕਾਨ ਵਿਚ ਕਿਰਾਏ ’ਤੇ ਰਹਿੰਦਾ ਸੀ ਤੇ ਬੀਤੀ ਰਾਤ ਕਰੀਬ 1.30 ਤੋਂ 2 ਵਜੇ ਦੇ ਵਿਚਕਾਰ ਪੱਲੇਦਾਰੀ ਕਰਕੇ ਆਇਆ ਪਰ ਆਪਣੇ ਘਰ ਨਹੀਂ ਗਿਆ, ਹਾਲਾਂਕਿ ਉਸ ਦੇ ਸਰੀਰ ’ਤੇ ਕਿਸੇ ਕਿਸਮ ਦਾ ਕੋਈ ਨਿਸ਼ਾਨ ਨਹੀਂ ਦੇਖਿਆ ਗਿਆ ਤੇ ਆਸ ਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਨਸ਼ਾ ਲੈਂਦਾ ਸੀ ਤੇ ਹੋ ਸਕਦਾ ਹੈ ਕਿ ਵੱਧ ਮਾਤਰਾ ਨਾਲ ਉਸ ਦੀ ਮੌਤ ਹੋ ਗਈ ਹੋਵੇ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਸਮਰਾਲਾ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
;
;
;
;
;
;
;
;