ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ,ਜ਼ਿੰਦਾ ਸੜ ਗਿਆ ਡਰਾਈਵਰ
ਫ਼ਿਰੋਜ਼ਾਬਾਦ, (ਆਗਰਾ), 22 ਮਈ- ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਗੁੜਗਾਓਂ ਜਾਣ ਵਾਲੀ ਇਕ ਡਬਲ-ਡੈਕਰ ਪ੍ਰਾਈਵੇਟ ਬੱਸ ਰੇਤ ਨਾਲ ਭਰੇ ਡੰਪਰ ਟਰੱਕ ਨਾਲ ਪਿੱਛੇ ਤੋਂ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਚਾਲਕ ਦੀ ਦੁਖਦਾਈ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਸੁਪਰਡੈਂਟ, ਨਸੀਰਪੁਰ ਅਤੇ ਮਤਸੇਨਾ ਪੁਲਿਸ, ਮੁੱਖ ਫਾਇਰ ਅਫ਼ਸਰ ਅਤੇ ਜ਼ਿਲ੍ਹੇ ਦੀਆਂ ਛੇ ਫਾਇਰ ਬ੍ਰਿਗੇਡ ਟੀਮਾਂ ਦੇ ਨਾਲ ਮੌਕੇ 'ਤੇ ਪਹੁੰਚੇ। ਤਿੰਨ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਇਕ ਡਬਲ-ਡੈਕਰ ਪ੍ਰਾਈਵੇਟ ਬੱਸ ਕਾਨਪੁਰ ਤੋਂ ਗੁੜਗਾਓਂ ਜਾ ਰਹੀ ਸੀ, ਜਿਸ ਵਿਚ 40 ਤੋਂ ਵੱਧ ਯਾਤਰੀ ਸਵਾਰ ਸਨ। ਜਿਵੇਂ ਹੀ ਬੱਸ ਸਵੇਰੇ 2 ਵਜੇ ਦੇ ਕਰੀਬ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਨਸੀਰਪੁਰ ਪੁਲਿਸ ਸਟੇਸ਼ਨ ਖੇਤਰ ਵਿਚੋਂ ਲੰਘ ਰਹੀ ਸੀ, ਤਾਂ ਬੱਸ ਦੇ ਅੱਗੇ ਇਕ ਰੇਤ ਨਾਲ ਭਰਿਆ ਡੰਪਰ ਟਰੱਕ ਅਚਾਨਕ ਮਤਸੇਨਾ ਖੇਤਰ ਵਿਚ 46 ਕਿਲੋਮੀਟਰ 'ਤੇ ਕੰਟਰੋਲ ਗੁਆ ਬੈਠਾ ਅਤੇ ਸੈਂਟਰ ਡਿਵਾਈਡਰ ਵਿਚ ਜਾ ਵੱਜਾ। ਉਸੇ ਵੇਲੇ ਯਾਤਰੀਆਂ ਨਾਲ ਭਰੀ ਇਕ ਬੱਸ, ਜੋ ਕਿ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਹਾਦਸੇ ਦਾ ਸ਼ਿਕਾਰ ਹੋਏ ਡੰਪਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਨਾਲ ਸ਼ਾਰਟ ਸਰਕਟ ਹੋ ਗਿਆ ਅਤੇ ਅੱਗ ਲੱਗ ਗਈ।
;
;
;
;
;
;
;
;