ਰਾਸ਼ਟਰੀ ਰਾਜ ਮਾਰਗ 'ਤੇ ਪਲਟੀ ਟੁਰਿਸਟ ਬੱਸ, 2 ਦੀ ਮੌਤ
ਨੌਸ਼ਹਿਰਾ ਮੱਝਾ ਸਿੰਘ, (ਬਟਾਲਾ ) 22 ਮਈ (ਰਵੀ ਭਗਤ)- ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਬਟਾਲਾ ਨਜ਼ਦੀਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਨੇੜਲੇ ਪਿੰਡ ਕਲੇਰ ਖੁਰਦ ਮੋੜ ਵਿਖੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਇਕ ਟੂਰਿਸਟ ਬੱਸ ਪਲਟ ਗਈ, ਇਸ ਹਾਦਸੇ ਵਿਚ ਬੱਸ ’ਚ ਸਵਾਰ ਦੋ ਦੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਮਹਾਰਾਜਾ ਟਰੈਵਲ ਦੀ ਟੂਰਿਸਟ ਬੱਸ ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਹੀ ਸੀ, ਇਸ ਹਾਦਸੇ ਦੌਰਾਨ ਤਿੰਨ ਹੋਰ ਵੀ ਗੱਡੀਆਂ ਲਪੇਟ ਵਿਚ ਆਈਆਂ ਹਨ।
;
;
;
;
;
;
;
;