JALANDHAR WEATHER

ਬੈਂਕ ਲੋਨ ਨੂੰ ਜਾਅਲੀ ਕਲੀਅਰੈਂਸ ਸਰਟੀਫਿਕੇਟ ਰਾਹੀਂ ਮਾਲ ਰਿਕਾਰਡ ਵਿਚੋਂ ਕਲੀਅਰ ਕਰਵਾ ਲੈਣ ਕਾਰਨ ਪੁਲਿਸ ਵਲੋਂ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਭਵਾਨੀਗੜ੍ਹ (ਸੰਗਰੂਰ), 22 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਪਿੰਡ ਸਕਰੌਦੀ ਦੇ ਇਕ ਵਿਅਕਤੀ ਵਲੋਂ ਜ਼ਮੀਨ ’ਤੇ ਲਏ ਹੋਏ ਲੋਨ ਨੂੰ ਜਾਅਲੀ ਕਲੀਅਰੈਂਸ ਸਰਟੀਫਿਕੇਟ ਤਿਆਰ ਕਰਕੇ ਮਾਲ ਰਿਕਾਰਡ ਵਿਚੋਂ ਬੈਂਕ ਲੋਨ ਕਲੀਅਰ ਕਰਵਾ ਲੈਣ ਕਾਰਨ ਪੁਲਿਸ ਵਲੋਂ ਉੱਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਪਿੰਡ ਗਹਿਲਾਂ ਦੇ ਮੈਨੇਜਰ ਆਸਾ ਗੁਪਤਾ ਵਲੋਂ ਲਿਖਤੀ ਸ਼ਿਕਾਇਤ ਆਈ ਸੀ ਜਿਸ ’ਚ ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਵਲੋਂ ਉਨ੍ਹਾਂ ਦੀ ਬੈਂਕ ਤੋਂ 12 ਬੀਘੇ ਜ਼ਮੀਨ ’ਤੇ 11 ਲੱਖ ਰੁਪਿਆਂ ਦਾ ਕਰਜ਼ਾ ਲਿਆ ਹੋਇਆ ਸੀ ਜਿਸ ਵੱਲ ਕਰੀਬ 6 ਲੱਖ ਰੁਪਏ ਅਤੇ ਵਿਆਜ ਬੈਂਕ ਦਾ ਬਕਾਇਆ ਹਾਲੇ ਵੀ ਪਿਆ ਹੈ। ਉਨ੍ਹਾਂ ਸ਼ਿਕਾਇਤ ’ਚ ਦੱਸਿਆ ਕਿ ਉੱਕਤ ਵਿਅਕਤੀ ਵਲੋਂ ਇਕ ਜਾਅਲੀ ਕਲੀਅਰੈਸ ਸਰਟੀਫਿਕੇਟ ਤਿਆਰ ਕਰਕੇ ਮਾਲ ਰਿਕਾਰਡ ਵਿਚੋਂ ਬੈਂਕ ਦਾ ਲੋਨ ਕਲੀਅਰ ਕਰਵਾ ਲਿਆ ਹੈ।

ਇਸ ਤਿਆਰ ਕੀਤੇ ਗਏ ਸਰਟੀਫਿਕੇਟ ’ਤੇ ਨਾ ਤਾਂ ਬੈਂਕ ਦੀ ਅਸਲ ਮੋਹਰ ਹੈ ਤੇ ਨਾ ਹੀ ਬੈਂਕ ਦੇ ਕਿਸੇ ਅਧਿਕਾਰੀ ਦੇ ਸਹੀ ਹਸਤਾਖ਼ਰ ਹਨ। ਇਹ ਮੋਹਰ ਅਤੇ ਹਸਤਾਖ਼ਰ ਦੋਵੇਂ ਹੀ ਜਾਅਲੀ ਹਨ। ਇਸ ਦਾ ਪਤਾ ਚੱਲਦਿਆਂ ਹੀ ਬੈਂਕ ਮੈਨੇਜਰ ਵਲੋਂ ਸਥਾਨਕ ਤਹਿਸੀਲਦਾਰ ਨੂੰ ਲਿਖਤੀ ਸ਼ਿਕਾਇਤ ਕਰਨ ’ਤੇ ਉਨ੍ਹਾਂ ਵਲੋਂ ਤਰੁੰਤ ਕਾਰਵਾਈ ਕਰਦਿਆਂ ਹੋਏ ਬੈਂਕ ਦੇ ਲੋਨ ਨੂੰ ਦੁਬਾਰਾ ਤੋਂ ਮਾਲ ਰਿਕਾਰਡ ਵਿਚ ਬੈਕ ਦੇ ਨਾਮ ’ਤੇ ਦਰਜ ਕਰ ਦਿੱਤਾ ਹੈ। ਸਥਾਨਕ ਪੁਲਿਸ ਵਲੋਂ ਬੈਂਕ ਮੈਨੇਜਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਹੋਏ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ