JALANDHAR WEATHER

ਦਿਨ ਦਿਹਾੜੇ ਸੁਨਿਆਰੇ ‘ਤੇ ਹਮਲਾ, ਲੱਖਾਂ ਦੇ ਗਹਿਣੇ ਤੇ ਨਗਦੀ ਲੁੱਟੀ

ਲੁਧਿਆਣਾ 22 ਮਈ, (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਏਟੀਆਈ ਰੋਡ ਤੇ ਸਥਿਤ ਦੋ ਹਥਿਆਰਬੰਦ ਨਕਾਬ ਪੋਸ਼ ਲੁਟੇਰੇ ਦਿਨ ਦਿਹਾੜੇ ਇੱਕ ਸਵਰਨਕਾਰ ਨੂੰ ਜ਼ਖਮੀ ਕਰਨ ਉਪਰੰਤ ਲੱਖਾਂ ਦੇ ਗਹਿਣੇ ਨਗਦੀ ਅਤੇ ਪਿਸਤੋਲ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ, ਘਟਨਾ ਅੱਜ ਦੁਪਹਿਰ 12 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਏਟੀਆਈ ਰੋਡ ਤੇ ਸਥਿਤ ਇਕ ਸਵਰਨਕਾਰ ਰਣਜੀਤ ਸਿੰਘ ਦੀ ਦੁਕਾਨ ਤੇ ਹਥਿਆਰ ਬੰਦ ਲੁਟੇਰੇ ਗ੍ਰਾਹਕ ਬਣ ਕੇ ਆਏ। ਇਹਨਾਂ ਲੁਟੇਰਿਆਂ ਨੇ ਦੁਕਾਨ ਤੇ ਬੈਠੇ ਰਣਜੀਤ ਸਿੰਘ ਨੂੰ ਗਹਿਣੇ ਦਿਖਾਉਣ ਲਈ ਕਿਹਾ ਜਦੋਂ ਰਣਜੀਤ ਸਿੰਘ ਗਹਿਣੇ ਦਿਖਾਉਣ ਲੱਗਾ ਤਾਂ ਇਹਨਾਂ ਵਿੱਚੋਂ ਇੱਕ ਲੁਟੇਰਾ ਕਾਊਂਟਰ ਟੱਪ ਕੇ ਰਣਜੀਤ ਸਿੰਘ ਵਾਲੇ ਪਾਸੇ ਆ ਗਿਆ ਅਤੇ ਉਸ ਨੂੰ ਗਹਿਣੇ ਅਤੇ ਨਗਦੀ ਦੇਣ ਲਈ ਕਿਹਾ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਹਨਾਂ ਵਿਚੋਂ ਇੱਕ ਲੁਟੇਰੇ ਨੇ ਆਪਣੇ ਚਾਕੂ ਕੱਢ ਲਿਆ ਅਤੇ ਰਣਜੀਤ ਸਿੰਘ ਨੂੰ ਦੁਕਾਨ ਦੇ ਪਿਛਲੇ ਹਿੱਸੇ ਵਿਚ ਬਣੇ ਇਕ ਕਮਰੇ ਵਿੱਚ ਲੈ ਗਿਆ ਉੱਥੇ ਇਹਨਾਂ ਲੁਟੇਰਿਆਂ ਵਲੋਂ ਉਸ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ।

ਲਹੂ ਲੁਹਾਨ ਹੋਇਆ ਰਣਜੀਤ ਸਿੰਘ ਉੱਥੇ ਹੀ ਡਿੱਗ ਪਿਆ ਅਤੇ ਲੁਟੇਰੇ ਦੁਕਾਨ ਅੰਦਰ ਪਏ ਲੱਖਾਂ ਰੁਪਏ ਮੁੱਲ ਦੇ ਗਹਿਣੇ ਨਕਦੀ ਅਤੇ ਰਣਜੀਤ ਸਿੰਘ ਦਾ ਪਿਸਤੌਲ ਲੁੱਟ ਕੇ ਫ਼ਰਾਰ ਹੋ ਗਏ। ਫ਼ਰਾਰ ਹੋਣ ਤੋਂ ਪਹਿਲਾਂ ਲੁਟੇਰੇ ਦੁਕਾਨ ਤੇ ਬਾਹਰ ਖੜਾ ਰਣਜੀਤ ਸਿੰਘ ਦੀ ਐਕਟੀਵਾ ਵੀ ਲੈ ਕੇ ਚਲੇ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਰਣਜੀਤ ਸਿੰਘ ਨੂੰ ਸੀਐਮਸੀ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ। ਦੁਕਾਨ ਵਿੱਚ ਹੋਈ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ