ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਵਲੋਂ ਐਸਡੀਐਮ ਨੂੰ ਦਿੱਤਾ ਗਿਆ ਮੰਗ
ਫਗਵਾੜਾ (ਕਪੂਰਥਲਾ), 22 ਮਈ (ਹਰਜੋਤ ਸਿੰਘ ਚਾਨਾ) - ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ, ਪੰਜਾਬ ਇਕਾਈ ਨੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਐਸਡੀਐਮ ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਸੌਂਪਿਆ, ਜਿਸ ’ਚ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੰਗ ਕੀਤੀ ਗਈ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਘੋਸ਼ਿਤ ਕੀਤਾ ਜਾਵੇ ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪਾਬੰਦੀ ਲਗਾਈ ਜਾਵੇ। ਗੱਲਬਾਤ ਕਰਦਿਆਂ ਸੱਬਾ ਨੇ ਕਿਹਾ ਕਿ ਗਾਂ ਭਾਰਤ ਦੇ ਲੱਖਾਂ ਲੋਕਾਂ ਦੀ ਆਸਥਾ, ਸੱਭਿਆਚਾਰ ਤੇ ਧਾਰਮਿਕ ਭਾਵਨਾਵਾਂ ’ਚ ਡੂੰਘਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਮੇਂ ਸਮੇਂ ਤੇ ਗਾਂ ਦੇ ਨਾਮ 'ਤੇ ਤਣਾਅ, ਸਮਾਜਿਕ ਟਕਰਾਅ, ਹਿੰਸਾ, ਮੌਬ ਲਿੰਚਿੰਗ ਤੇ ਗਊ ਦੇ ਨਾਮ ’ਤੇ ਨੌਜਵਾਨਾਂ ਨੂੰ ਕੈਦ ਕਰਨ ’ਚ ਸਮੇਂ-ਸਮੇਂ ’ਤੇ ਵਾਧਾ ਇਕ ਗੰਭੀਰ ਰਾਸ਼ਟਰੀ ਚਿੰਤਾ ਬਣ ਗਿਆ ਹੈ। ਕਈ ਮਾਸੂਮ ਨੌਜਵਾਨ ਸਾਲਾਂ ਤੋਂ ਕਾਨੂੰਨੀ ਮਾਮਲਿਆਂ ’ਚ ਉਲਝੇ ਹੋਏ ਹਨ ਤੇ ਇਸ ਨਾਲ ਸਮਾਜ ’ਚ ਆਪਸੀ ਦੁਸ਼ਮਣੀ ਵਧਦੀ ਹੈ। ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਇਕ ਸਪੱਸ਼ਟ, ਰਾਸ਼ਟਰੀ ਨੀਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 16 ਮਈ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਇਸਲਾਮੀ ਵਿਦਵਾਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਸਾਰੇ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਭੇਜਿਆ, ਜਿਸ ’ਚ ਮੰਗ ਕੀਤੀ ਗਈ ਸੀ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਘੋਸ਼ਿਤ ਕੀਤਾ ਜਾਵੇ ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।
;
;
;
;
;
;
;
;