ਸੁਖਬੀਰ ਬਾਦਲ ਵਲੋਂ ਦੇਸ਼ ਭਰ ਵਿਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਗੁਰਨੂਰ ਕੌਰ ਦਾ ਸਨਮਾਨ
ਲੰਬੀ, 22 ਮਈ (ਮੇਵਾ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਸੀਬੀਐੱਸਸੀ ਬੋਰਡ 12ਵੀਂ ਕਲਾਸ ਦੇ ਨਤੀਜੇ ਚੋਂ ਦੇਸ਼ ਭਰ ਵਿਚ ਦੂਸਰੇ ਨੰਬਰ ਤੇ ਰਹਿਣ ਵਾਲੀ ਹਲਕਾ ਲੰਬੀ ਦੇ ਪਿੰਡ ਲੁਹਾਰਾ ਦੀ ਹੋਣਹਾਰ ਬੇਟੀ ਗੁਰਨੂਰ ਕੌਰ ਅਤੇ ਉਸਦੇ ਪਰਿਵਾਰ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ।
ਸਰਦਾਰ ਸੁਖਬੀਰ ਬਾਦਲ ਨੇ ਕਿਹਾ ਬੇਟੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਵੀਆਂ ਬੁਲੰਦੀਆਂ ਛੂਹੇ ਅਤੇ ਆਪਣੇ ਸੁਪਨੇ ਸਾਕਾਰ ਕਰੇ। ਬੇਟੀ ਨੂੰ ਵਾਹਿਗੁਰੂ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕਰਨ ਦਾ ਬਲ ਬਖ਼ਸ਼ਣ।
;
;
;
;
;
;
;
;