ਕੋਲਾ ਖਾਨ ਵਿਚ ਵੱਡਾ ਗੈਸ ਧਮਾਕਾ, 82 ਲੋਕਾਂ ਦੀ ਮੌਤ
ਬੀਜਿੰਗ, 23 ਮਈ- ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ਵਿਚ ਇਕ ਕੋਲਾ ਖਾਨ ਵਿਚ ਹੋਏ ਵੱਡੇ ਗੈਸ ਧਮਾਕੇ ਵਿਚ ਕਰੀਬ 82 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਮੀਡੀਆ ਦੇ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਚਾਂਗਜ਼ੀ ਸ਼ਹਿਰ ਦੇ ਲਿਊਸ਼ੇਨਯੂ ਕੋਲਾ ਖਾਨ ਵਿਚ ਵਾਪਰਿਆ, ਜਿਥੇ ਧਮਾਕੇ ਸਮੇਂ ਵੱਡੀ ਗਿਣਤੀ ਵਿਚ ਮਜ਼ਦੂਰ ਕੰਮ ਕਰ ਰਹੇ ਸਨ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ ਲਗਭਗ 247 ਮਜ਼ਦੂਰਾਂ ਦੇ ਖਾਣ ਵਿਚ ਫਸੇ ਹੋਣ ਦਾ ਖਦਸ਼ਾ ਹੈ। ਅੱਜ ਸਵੇਰੇ ਏਜੰਸੀ ਨੇ ਸ਼ੁਰੂ ਵਿਚ ਅੱਠ ਲੋਕਾਂ ਦੀ ਮੌਤ ਅਤੇ 38 ਦੇ ਫਸੇ ਹੋਣ ਦੀ ਰਿਪੋਰਟ ਦਿੱਤੀ ਸੀ, ਪਰ ਬਾਅਦ ਵਿਚ ਮਰਨ ਵਾਲਿਆਂ ਦੀ ਗਿਣਤੀ 82 ਹੋ ਗਈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਬਚਾਅ ਟੀਮਾਂ ਖਾਨ ਦੇ ਅੰਦਰ ਫਸੇ ਮਜ਼ਦੂਰਾਂ ਤੱਕ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;