ਅੱਜ ਆਈ.ਪੀ.ਐਲ. ਵਿਚ ਪੰਜਾਬ ਤੇ ਲਖਨਊ ਹੋਣਗੇ ਆਹਮੋ ਸਾਹਮਣੇ
ਲਖਨਊ, 23 ਅਪ੍ਰੈਲ- ਪੰਜਾਬ ਕਿੰਗਜ਼ ਅੱਜ ਆਈ.ਪੀ.ਐਲ. ਵਿਚ ਲਖਨਊ ਸੁਪਰ ਜਾਇੰਟਸ ਨਾਲ ਭਿੜੇਗਾ। ਇਹ ਮੈਚ ਲਖਨਊ ਦੇ ਏਕਾਨਾ ਸਟੇਡੀਅਮ ਵਿਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਪੰਜਾਬ ਲਈ ਕਰੋ ਜਾਂ ਮਰੋ ਦਾ ਮੈਚ ਹੈ। ਪਹਿਲੇ ਅੱਧ ਵਿਚ ਸੱਤ ਵਿਚੋਂ ਛੇ ਮੈਚ ਜਿੱਤਣ ਵਾਲੀ ਟੀਮ ਹੁਣ ਲਗਾਤਾਰ ਛੇ ਮੈਚ ਹਾਰ ਚੁੱਕੀ ਹੈ।
ਇਹ ਅੱਠਵਾਂ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਆਈ.ਪੀ.ਐਲ. ਵਿਚ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਟੀਮਾਂ ਸੱਤ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਲਖਨਊ ਨੇ ਤਿੰਨ ਮੈਚ ਜਿੱਤੇ ਹਨ, ਜਦੋਂ ਕਿ ਪੰਜਾਬ ਨੇ ਚਾਰ ਜਿੱਤੇ ਹਨ। ਇਕ ਮੈਚ ਬਰਾਬਰ ਰਿਹਾ। ਇਹ ਦੂਜਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਇਸ ਸੀਜ਼ਨ ਵਿਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲੇ ਮੈਚ ਵਿਚ ਪੰਜਾਬ ਨੇ ਆਪਣੇ ਘਰੇਲੂ ਮੈਦਾਨ 'ਤੇ ਲਖਨਊ ਨੂੰ ਹਰਾਇਆ ਸੀ।
;
;
;
;
;
;
;
;
;