ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ ਤੋਂ ਦਿੱਤਾ ਅਸਤੀਫ਼ਾ
ਵਾਸ਼ਿੰਗਟਨ ਡੀ.ਸੀ. 22 ਮਈ (ਪੀ.ਟੀ.ਆਈ.)-ਤੁਲਸੀ ਗਬਾਰਡ ਨੇ ਟਰੰਪ ਪ੍ਰਸ਼ਾਸਨ 'ਚ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਆਪਣੇ ਪਤੀ ਦੀ ਹਾਲ ਹੀ 'ਚ ਚੱਲ ਰਹੀ ਹੱਡੀਆਂ ਦੇ ਕੈਂਸਰ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਉਸਦੀ (ਪਤੀ) ਤਾਕਤ ਤੇ ਪਿਆਰ ਨੇ ਮੈਨੂੰ ਹਰ ਚੁਣੌਤੀ 'ਚ ਸਹਾਰਾ ਦਿੱਤਾ ਹੈ | ਮੈਂ ਉਸਨੂੰ ਇਕੱਲੇ ਇਸ ਲੜਾਈ ਦਾ ਸਾਹਮਣਾ ਕਰਨ ਲਈ ਨਹੀਂ ਕਹਿ ਸਕਦੀ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗਬਾਰਡ ਨੇ ਸ਼ਾਨਦਾਰ ਕੰਮ ਕੀਤਾ ਹੈ ਤੇ ਅਸੀਂ ਉਸਦੀ ਕਮੀ ਮਹਿਸੂਸ ਕਰਾਂਗੇ |
;
;
;
;
;
;
;
;
;