JALANDHAR WEATHER

ਪਾਕਿ ਤੇ ਬੰਗਲਾਦੇਸ਼ ਨਾਲ 'ਸਮਾਰਟ ਬਾਰਡਰ' ਬਣਾਏਗਾ ਭਾਰਤ-ਅਮਿਤ ਸ਼ਾਹ

ਨਵੀਂ ਦਿੱਲੀ, 22 ਮਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਅਗਲੇ ਸਾਲ ਤੱਕ ਇਕ ਤਕਨਾਲੋਜੀ ਆਧਾਰਿਤ ਸਮਾਰਟ ਬਾਰਡਰ ਪ੍ਰਾਜੈਕਟ ਸ਼ੁਰੂ ਕਰੇਗੀ | ਇਸ ਦਾ ਮਕਸਦ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ 6,000 ਕਿੱਲੋਮੀਟਰ ਲੰਬੀ ਸਰਹੱਦ ਨੂੰ ਅਭੇਦ ਬਣਾਉਣਾ ਅਤੇ ਇਹ ਯਕੀਨੀ ਕਰਨਾ ਹੈ ਕਿ ਦੇਸ਼ ਦੀ ਆਬਾਦੀ (ਡੈਮੋਗ੍ਰਾਫ਼ੀ) 'ਚ ਬਦਲਾਅ ਦੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ | ਇਥੇ ਬੀ. ਐਸ. ਐਫ. ਵਲੋਂ ਕਰਵਾਏ ਸਾਲਾਨਾ ਰੁਸਤਮਜੀ ਮੈਮੋਰੀਅਲ ਭਾਸ਼ਨ ਦਿੰਦੇ ਹੋਏ ਮੰਤਰੀ ਨੇ ਇਹ ਦੁਹਰਾਇਆ ਕਿ ਸਰਕਾਰ ਹਰ ਇਕ ਘੁਸਪੈਠੀਏ ਨੂੰ ਲੱਭ ਲਵੇਗੀ ਅਤੇ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਭੇਜ ਦੇਵੇਗੀ | ਕੇ. ਐਫ. ਰੁਸਤਮਜੀ ਬੀ. ਐਸ. ਐਫ. ਦੇ ਸੰਸਥਾਪਕ ਅਤੇ ਪਹਿਲੇ ਡਾਇਰੈਕਟਰ ਜਨਰਲ ਸਨ | ਬੀ. ਐਸ. ਐਫ. ਦੁਨੀਆ ਦਾ ਸਭ ਤੋਂ ਵੱਡਾ ਸੀਮਾ ਸੁਰੱਖਿਆ ਬਲ ਹੈ, ਜਿਸ ਵਿਚ ਲਗਭਗ 2.70 ਲੱਖ ਜਵਾਨ ਹਨ, ਜਿਨ੍ਹਾਂ ਨੂੰ ਪੱਛਮ 'ਚ ਪਾਕਿਸਤਾਨ ਅਤੇ ਪੂਰਬ 'ਚ ਬੰਗਲਾਦੇਸ਼ ਦੇ ਨਾਲ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਦਾ ਕੰਮ ਸੌਂਪਿਆ ਗਿਆ ਹੈ | ਇਸ ਦੀ ਸਥਾਪਨਾ 1965 'ਚ ਹੋਈ ਸੀ | ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਨਾ ਸਿਰਫ ਘੁਸਪੈਠ ਰੋਕਾਂਗੇ ਬਲਕਿ ਹਰ ਇਕ ਘੁਸਪੈਠੀਏ ਨੂੰ ਲੱਭ ਕੇ ਦੇਸ਼ 'ਚੋਂ ਬਾਹਰ ਭੇਜ ਦਿਆਂਗੇ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੂਜੇ ਪਾਸਿਓਾ ਸਾਡੀ ਆਬਾਦੀ 'ਚ ਕੀਤੇ ਜਾ ਰਹੇ ਨਕਲੀ ਬਦਲਾਅ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦੇਵੇਗੀ | ਉਨ੍ਹਾਂ ਕਿਹਾ ਕਿ ਉਹ ਬੀ. ਐਸ. ਐਫ. ਦੇ ਜਵਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਅਸੀਂ ਉਸ ਦੀ ਸਥਾਪਨਾ ਦੇ 60ਵੇਂ ਵਰ੍ਹੇ ਦੇ ਅੰਦਰ ਸਮਾਰਟ ਬਾਰਡਰ ਪ੍ਰਾਜੈਕਟ ਸ਼ੁਰੂ ਕਰਾਂਗੇ ਅਤੇ ਅਸੀਂ ਵੱਡੀ ਤਕਨੀਕੀ ਮਦਦ ਨਾਲ ਬੰਗਲਾਦੇਸ਼ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਅਭੇਦ ਬਣਾ ਦਿਆਂਗੇ | ਉਨ੍ਹਾਂ ਦੱਸਿਆ ਕਿ ਸਮਾਰਟ ਬਾਰਡਰ ਇਕ ਅਭੇਦ ਸਰਹੱਦ ਬਣਾਉਣ 'ਚ ਮਦਦ ਲਈ ਤਕਨਾਲੋਜੀ, ਡਰੋਨ, ਰਡਾਰ ਅਤੇ ਸਮਾਰਟ ਕੈਮਰਿਆਂ ਦੀ ਵਰਤੋਂ ਕਰਾਂਗੇ | ਸੁਰੱਖਿਆ ਦੇ ਨਜ਼ਰੀਏ ਨਾਲ ਇਨ੍ਹਾਂ ਦੋਵੇਂ ਸਰਹੱਦਾਂ ਨੂੰ ਸੰਵੇਦਨਸ਼ੀਲ ਅਤੇ ਦੇਸ਼ ਲਈ ਚਿੰਤਾ ਦਾ ਕਾਰਨ ਦੱਸਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਸਰਹੱਦਾਂ (ਪਾਕਿਸਤਾਨ ਦੇ ਨਾਲ ਲਗਭਗ 1289 ਕਿ.ਮੀ. ਅਤੇ ਬੰਗਲਾਦੇਸ਼ ਦੇ ਨਾਲ 4096 ਕਿਲੋਮੀਟਰ) ਦੀ ਸੁਰੱਖਿਆ ਰਵਾਇਤੀ ਤਰੀਕਿਆਂ ਨਾਲ ਨਹੀਂ ਕੀਤੀ ਜਾ ਸਕਦਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ