ਅਜਮੇਰ ਸ਼ਰੀਫ਼ ਦੇ ਮੌਲਵੀ ਵਲੋਂ ਗਾਂ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਦੀ ਮੰਗ
ਜੈਪੁਰ, 22 ਮਈ (ਪੀ.ਟੀ.ਆਈ.)-ਅਜਮੇਰ ਸ਼ਰੀਫ ਦੇ ਇਕ ਮÏਲਵੀ ਸਈਅਦ ਸਰਵਰ ਚਿਸ਼ਤੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਗਾਂ ਨੂੰ ਰਾਸ਼ਟਰੀ ਜਾਨਵਰ ਘੋਸ਼ਿਤ ਕਰਨ ਅਤੇ ਕੁਰਬਾਨੀ ਦੇ ਉਦੇਸ਼ ਲਈ ਉਸ ਦੀ ਹੱਤਿਆ ਅਤੇ ਵਿਕਰੀ 'ਤੇ ਦੇਸ਼ ਵਿਆਪੀ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ | ਮੌਲਵੀ ਵਲੋਂ ਇਹ ਅਪੀਲ 28 ਮਈ ਨੂੰ ਈਦ-ਉਲ-ਅਜ਼ਾਹ ਤੋਂ ਕੁਝ ਦਿਨ ਪਹਿਲਾਂ ਆਈ ਹੈ | ਚਿਸ਼ਤੀ ਨੇ ਕਿਹਾ ਕਿ ਗਾਂ ਹਿੰਦੂ ਭਾਈਚਾਰੇ ਵਿਚ ਡੂੰਘੀ ਧਾਰਮਿਕ ਮਹੱਤਤਾ ਰੱਖਦੀ ਹੈ ਅਤੇ ਸਤਿਕਾਰ ਅਤੇ ਸੰਵਿਧਾਨਕ ਸੁਰੱਖਿਆ ਦੀ ਹੱਕਦਾਰ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਗਾਂ ਨੂੰ ਰਾਸ਼ਟਰੀ ਪਸ਼ੂ ਘੋਸ਼ਿਤ ਕਰਨ ਲਈ ਬਿੱਲ ਪੇਸ਼ ਕਰਨ ਦੀ ਅਪੀਲ ਕੀਤੀ | ਚਿਸ਼ਤੀ ਨੇ ਕਿਹਾ ਕਿ ਇਹ ਦੇਖਣਾ ਮਹੱਤਵਪੂਰਨ ਹੈ ਕਿ ਕੌਣ ਇਸ ਬਿੱਲ ਦਾ ਸਮਰਥਨ ਕਰਦਾ ਹੈ ਅਤੇ ਕੌਣ ਇਸਦਾ ਵਿਰੋਧ ਕਰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਫਿਰਕੂ ਸਦਭਾਵਨਾ ਅਤੇ ਸੱਭਿਆਚਾਰਕ ਸਤਿਕਾਰ ਦੇ ਸ਼ੀਸ਼ੇ ਨਾਲ ਦੇਖਿਆ ਜਾਣਾ ਚਾਹੀਦਾ ਹੈ | ਚਿਸ਼ਤੀ ਨੇ ਟਿੱਪਣੀ ਕੀਤੀ ਕਿ ਮੁਸਲਿਮ ਭਾਈਚਾਰ ਇਸ ਕਦਮ ਦਾ ਭਰਵਾਂ ਸਵਾਗਤ ਕਰੇਗਾ |
;
;
;
;
;
;
;
;
;