ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਨਡਾਲਾ/ਬੇਗੋਵਾਲ (ਕਪੂਰਥਲਾ), 23 ਮਈ (ਰਘਬਿੰਦਰ ਸਿੰਘ/ਸੁਖਜਿੰਦਰ ਸਿੰਘ)- ਅੱਜ ਨਡਾਲਾ-ਬੇਗੋਵਾਲ ਸੜਕ ਤੇ ਅੱਡਾ ਸਿਕਰੀ ਵਿਖੇ ਸੜਕ ਤੇ ਚੱਲ ਰਹੀ ਝੋਨੇ ਦੀ ਪਰਾਲੀ ਨਾਲ ਲੱਦੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਟਰੈਕਟਰ-ਟਰਾਲੀ ਚਾਲਕ ਅਲੀ ਨੇ ਦੱਸਿਆ ਕਿ ਦੋਲੋਵਾਲ ਨੇੜਿਓਂ ਡੰਪ ਤੋ ਪਰਾਲੀ ਲੱਦ ਕੇ ਭੋਗਪੁਰ ਮਿੱਲ ਲਿਜਾ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ।
ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ।
;
;
;
;
;
;
;
;