ਮਲੋਟ ਨਗਰ ਕੌਂਸਲ ਚੋਣਾਂ: ਵੋਟਰਾਂ ਵਿਚ ਭਾਰੀ ਉਤਸ਼ਾਹ,ਪੋਲਿੰਗ ਬੂਥਾਂ 'ਤੇ ਵੋਟਰ ਪੁੱਜਣੇ ਸ਼ੁਰੂ
ਮਲੋਟ, 26 ਮਈ (ਪਾਟਿਲ)- ਮਲੋਟ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਲੋਕ ਆਪਣਾ ਸੰਵਿਧਾਨਕ ਹੱਕ ਵਰਤਣ ਲਈ ਭਰਪੂਰ ਉਤਸਾਹ ਨਾਲ ਪਹੁੰਚ ਰਹੇ ਹਨ। ਡੀ.ਏ.ਵੀ. ਕਾਲਜ ਮਲੋਟ ਵਿਖੇ ਬਣਾਏ ਗਏ ਪੋਲਿੰਗ ਬੂਥ 'ਤੇ ਵੋਟਿੰਗ ਦੀ ਪ੍ਰਕਿਰਿਆ ਪੂਰੀ ਅਮਨ-ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਮਲੋਟ 'ਚ ਮੁਕਾਬਲਾ ਕਾਫੀ ਦਿਲਚਸਪ ਰਹਿਣ ਵਾਲਾ ਹੈ।
ਡੀ.ਏ.ਵੀ. ਕਾਲਜ ਤੋਂ ਇਲਾਵਾ ਮਲੋਟ ਦੇ ਹੋਰਨਾਂ ਸਾਰੇ ਵਾਰਡਾਂ ਵਿਚ ਵੀ ਪੋਲਿੰਗ ਦੀ ਸ਼ੁਰੂਆਤ ਬਿਨਾਂ ਕਿਸੇ ਰੁਕਾਵਟ ਦੇ ਹੋ ਗਈ ਹੈ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਪਰੇਸ਼ਾਨੀ ਦੇ ਆਪਣੀ ਵੋਟ ਪਾ ਸਕਣ। ਵੋਟਰਾਂ, ਖਾਸ ਕਰਕੇ ਨੌਜਵਾਨਾਂ ਅਤੇ ਬਜ਼ੁਰਗਾਂ ਵਿਚ ਵੋਟ ਪਾਉਣ ਨੂੰ ਲੈ ਕੇ ਖਾਸਾ ਚਾਅ ਦੇਖਿਆ ਜਾ ਰਿਹਾ ਹੈ।
;
;
;
;
;
;
;
;