JALANDHAR WEATHER

ਅਕਾਲੀ ਦਲ ਨੇ ਭਿੱਖੀਵਿੰਡ ਦੀਆ ਚੋਣਾ ਵਿਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ

ਭਿੱਖੀਵਿੰਡ, 26 ਮਈ (ਬੋਬੀ,ਬਿੱਲਾ,ਭੱਟੀ)- ਨੱਗਰ ਪੰਚਾਇਤ ਭਿੱਖੀਵਿੰਡ ਦੀਆ ਅੱਜ ਪੈ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਤੇ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਦੌੜ ਲਗਾਏ ਹਨ। ਇਸ ਬਾਰੇ ਸਾਬਕਾ ਚੈਅਰਮੈਨ ਸੁਖਵਿੰਦਰ ਸਿੰਘ ਵਾੜਾ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ 7 ਵਿਚ ਚੋਣ ਲੜੇ ਅਕਾਲੀ ਉਮੀਦਵਾਰ ਕਰਨਦੀਪ ਕੋਰ ਪੱਤਨੀ ਕੁਲਰਾਜ ਸਿੰਘ ਦੀ ਮਿਸਾਲ ਦਿੰਦੇ ਹੋਏ ਸੱਤਾ ਧਿਰ ਤੇ ਦੌਸ਼ ਲਗਾਇਆ ਕਿ ਹਲਕਾ ਵਿਧਾਇਕ ਦਾ ਪੀ ਏ ਸ਼ਰੇਆਮ ਧੱਕੇ ਨਾਲ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਅਫਸੋਸ ਪ੍ਰਸ਼ਾਸ਼ਨ ਸਭ ਕੁੱਝ ਦੇਖ ਰਿਹਾ ਹੈ।

ਅਕਾਲੀ ਦੱਲ ਵਿਰੋਧੀ ਉਮੀਦਵਾਰ ਆਪਣੀ ਹਾਰ ਨੂੰ ਦੇਖਦੇ ਹੋਏ ਹੇਰਾਫੇਰੀ ਨਾਲ ਚੋਣ ਜਿੱਤਣ ਦੀ ਫਿਰਾਕ ਚ ਹੈ।ਜਿਸ ਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।ਉਨ੍ਹਾਂ ਚਿਤਾਵਨੀ ਦਿੱਤੀ ਕਿ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ